24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-01-2026

ਪੁਣੇ ਤੋਂ ਬੈਂਗਲੁਰੂ ਜਾਣ ਵਾਲੀ ਅਕਾਸਾ ਏਅਰ ਦੀ ਉਡਾਣ ’ਚ ਆਈ ਤਕਨੀਕੀ ਖ਼ਰਾਬੀ

ਬੈਂਗਲੁਰੂ, 13 ਜਨਵਰੀ- ਅੱਜ ਪੁਣੇ ਤੋਂ ਬੈਂਗਲੁਰੂ ਜਾ ਰਹੀ ਅਕਾਸਾ ਏਅਰ ਦੀ ਉਡਾਣ ਵਿਚ ਤਕਨੀਕੀ ਖ਼ਰਾਬੀ ਆ ਗਈ। ਯਾਤਰੀਆਂ ਨੂੰ ਜਹਾਜ਼ ਤੋਂ ਉਤਰਨ ਤੋਂ ਪਹਿਲਾਂ ਲਗਭਗ ਢਾਈ ਘੰਟੇ ਤੱਕ ਜਹਾਜ਼....

ਅਜੀਤ ਡੈਸਕ 13-01-2026

ਬੈਂਗਲੁਰੂ, 13 ਜਨਵਰੀ- ਅੱਜ ਪੁਣੇ ਤੋਂ ਬੈਂਗਲੁਰੂ ਜਾ ਰਹੀ ਅਕਾਸਾ ਏਅਰ ਦੀ ਉਡਾਣ ਵਿਚ ਤਕਨੀਕੀ ਖ਼ਰਾਬੀ ਆ ਗਈ। ਯਾਤਰੀਆਂ ਨੂੰ ਜਹਾਜ਼ ਤੋਂ ਉਤਰਨ ਤੋਂ ਪਹਿਲਾਂ ਲਗਭਗ ਢਾਈ ਘੰਟੇ ਤੱਕ ਜਹਾਜ਼ ਵਿਚ ਇੰਤਜ਼ਾਰ ਕਰਨਾ ਪਿਆ। ਜਾਣਕਾਰੀ ਅਨੁਸਾਰ ਉਡਾਣ ਪੁਣੇ ਤੋਂ ਸਵੇਰੇ 8:50 ਵਜੇ ਰਵਾਨਾ ਹੋਣੀ ਸੀ, ਜਿਸ ਦੀ ਬੋਰਡਿੰਗ ਸਵੇਰੇ 8:10 ਵਜੇ ਸ਼ੁਰੂ ਹੋਣੀ ਸੀ।

ਉਡਾਣ ਵਿਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਸਾਰੇ ਯਾਤਰੀ ਸਵਾਰ ਹੋ ਗਏ ਸਨ ਅਤੇ ਉਡਾਣ ਭਰਨ ਦੀ ਤਿਆਰੀ ਕਰ ਰਹੇ ਸਨ ਜਦੋਂ ਆਖਰੀ ਸਮੇਂ ਵਿਚ ਤਕਨੀਕੀ ਸਮੱਸਿਆ ਆ ਗਈ। ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ।

ਇਸ ਮਾਮਲੇ 'ਤੇ ਅਕਾਸਾ ਏਅਰ ਵਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਪਿਛਲੀ ਖ਼ਬਰ ਪੁਲਿਸ ਅਤੇ ਗੈਂਗਸਟਰਾਂ ਦੀ ਮੁਠਭੇੜ ਵਿਚ ਇਕ ਗੈਂਗਸਟਰ ਦੀ ਲੱਤ ਵਿਚ ਵੱਜੀ ਗੋਲੀ ਅਗਲੀ ਖ਼ਬਰ ਆਸਟ੍ਰੇਲੀਆ ਮਹਿਲਾ ਕ੍ਰਿਕਟ ਦੀ ਕਪਤਾਨ ਐਲਿਸਾ ਹੀਲੀ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ