24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-01-2026

328 ਪਾਵਨ ਸਰੂਪਾਂ ਦਾ ਮਾਮਲਾ : ਚੰਡੀਗੜ੍ਹ ਸਥਿਤ SGPC ਦਫ਼ਤਰ 'ਚ ਪਹੁੰਚੇ ਅਧਿਕਾਰੀ

ਅਜੀਤ ਡੈਸਕ 13-01-2026

ਚੰਡੀਗੜ੍ਹ, 13 ਜਨਵਰੀ – ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਆਪਣੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ। ਵਿਸ਼ੇਸ਼ ਜਾਂਚ ਟੀਮ ਦੇ ਉੱਚ ਅਧਿਕਾਰੀ ਜਾਂਚ ਦੇ ਸਿਲਸਿਲੇ ਵਿਚ ਚੰਡੀਗੜ੍ਹ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਦਫ਼ਤਰ ਵਿਚ ਪਹੁੰਚੇ।

328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦੇ ਮਾਮਲੇ ਵਿਚ ਪਟਿਆਲਾ ਸੀ. ਆਈ. ਏ. ਇੰਚਾਰਜ ਗਿੱਪੀ ਬਾਜਵਾ, ਡੀਐਸਪੀ ਰਾਜੇਸ਼ ਕੁਮਾਰ ਅਤੇ ਐੱਸ. ਪੀ. ਗੁਰਬੰਸ ਸਿੰਘ ਬੈਂਸ ਦੀ ਅਗਵਾਈ ਟੀਮ ਪਹੁੰਚੀ ਹੈ। ਟੀਮ ਨੇ ਆਉਂਦੇ ਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਦਫਤਰ ਵਿਖੇ ਪ੍ਰਧਾਨ ਦੇ ਕਮਰੇ ਅੰਦਰ ਪਹੁੰਚ ਕੀਤੀ ਅਤੇ ਉਨ੍ਹਾਂ ਵੱਲੋਂ ਦਸਤਾਵੇਜਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਬਾਹਰ ਗਾਰਦ ਨੂੰ ਖੜ੍ਹਾ ਕਰਕੇ ਕਿਸੇ ਨੂੰ ਵੀ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ।

ਪਿਛਲੀ ਖ਼ਬਰ ਅਕਾਲ ਤਖਤ ਵਲੋਂ ਜਾਂਚ 'ਚ ਸਹਿਯੋਗ ਪਿੱਛੋਂ ਰਿਕਾਰਡ ਦੀ ਮੰਗ ਲਈ ਐਸਜੀਪੀਸ ਦਫਤਰ ਆਏ ਹਾਂ- ਐਸਪੀ ਬੈਂਸ ਅਗਲੀ ਖ਼ਬਰ ਕੁੱਤਿਆਂ ’ਚ ਵਾਇਰਸ, ਇਸ ਦਾ ਕੋਈ ਇਲਾਜ ਨਹੀਂ- ਸੁਪਰੀਮ ਕੋਰਟ