24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-01-2026

ਅਕਾਲ ਤਖਤ ਵਲੋਂ ਜਾਂਚ 'ਚ ਸਹਿਯੋਗ ਪਿੱਛੋਂ ਰਿਕਾਰਡ ਦੀ ਮੰਗ ਲਈ ਐਸਜੀਪੀਸ ਦਫਤਰ ਆਏ ਹਾਂ- ਐਸਪੀ ਬੈਂਸ

ਚੰਡੀਗੜ੍ਹ, 13 ਜਨਵਰੀ (ਕਪਿਲ ਵਧਵਾ) -328 ਲਾਪਤਾ ਸਰੂਪਾਂ ਦੀ ਜਾਂਚ ਕਰ ਰਹੇ ਐਸਪੀ ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਜਿਵੇਂ ਹੀ ਪਤਾ ਚੱਲਿਆ ਕਿ ਅਕਾਲ ਤਖਤ ਵਲੋਂ ਇਸ ਮਾਮਲੇ ਸੰਬੰਧੀ...

ਅਜੀਤ ਡੈਸਕ 13-01-2026

ਚੰਡੀਗੜ੍ਹ, 13 ਜਨਵਰੀ (ਕਪਿਲ ਵਧਵਾ) -328 ਲਾਪਤਾ ਸਰੂਪਾਂ ਦੀ ਜਾਂਚ ਕਰ ਰਹੇ ਐਸਪੀ ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਜਿਵੇਂ ਹੀ ਪਤਾ ਚੱਲਿਆ ਕਿ ਅਕਾਲ ਤਖਤ ਵਲੋਂ ਇਸ ਮਾਮਲੇ ਸੰਬੰਧੀ ਜਾਂਚ ਵਿਚ ਸਹਿਯੋਗ ਦਾ ਭਰੋਸਾ ਦਿਵਾਇਆ ਗਿਆ ਹੈ ਤਾਂ ਹੀ ਉਹ ਰਿਕਾਰਡ ਦੀ ਮੰਗ ਲਈ ਚੰਡੀਗੜ੍ਹ ਸਥਿਤ ਐਸਜੀਪੀਸੀ ਦੇ ਸਭ ਦਫਤਰ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਦੀ ਮੁਲਾਕਾਤ ਸਕੱਤਰ ਸੁਖਮਿੰਦਰ ਸਿੰਘ ਨਾਲ ਹੋਈ। ਸਿੱਟ ਨੇ ਆਪਣੀ ਤਰਫੋਂ ਇਕ ਲਿਖਤੀ ਪੱਤਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਉਸ ਸਮੇਂ ਦੇ ਰਿਕਾਰਡ ਦੇ ਦਸਤਾਵੇਜ਼ਾਂ ਦੀ ਮੰਗ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਸਕੱਤਰ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਜਲਦ ਹੀ ਜੋ ਰਿਕਾਰਡ ਉਨ੍ਹਾਂ ਨੂੰ ਚਾਹੀਦਾ ਹੈ, ਮੁਹੱਈਆ ਕਰਵਾ ਦਿੱਤਾ ਜਾਵੇਗਾ।

ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ ਅਗਲੀ ਖ਼ਬਰ 328 ਪਾਵਨ ਸਰੂਪਾਂ ਦਾ ਮਾਮਲਾ : ਚੰਡੀਗੜ੍ਹ ਸਥਿਤ SGPC ਦਫ਼ਤਰ 'ਚ ਪਹੁੰਚੇ ਅਧਿਕਾਰੀ