23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-01-2026

ਮਹਾਰਾਸ਼ਟਰ ਨਗਰ ਨਿਗਮ ਚੋਣਾਂ: ਵੋਟ ਪਾਉਣਾ ਲੋਕਤੰਤਰੀ ਅਧਿਕਾਰ ਦੇ ਨਾਲ ਨਾਲ ਹੈ ਸਾਡਾ ਫ਼ਰਜ਼- ਸਚਿਨ ਤੇਂਦੂਲਕਰ

ਮੁੰਬਈ, 15 ਜਨਵਰੀ- ਮਹਾਰਾਸ਼ਟਰ ਨਗਰ ਨਿਗਮ ਚੋਣਾਂ ਲਈ ਵੋਟਿੰਗ ਜਾਰੀ ਹੈ। ਇਸ ਦੌਰਾਨ ਦਿੱਗਜ਼ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਮੁੰਬਈ ਸਥਿਤ ਆਪਣੇ ਪੋਲਿੰਗ ਬੂਥ 'ਤੇ ਪਹੁੰਚੇ ਅਤੇ ਆਪਣੀ...

ਅਜੀਤ ਡੈਸਕ 15-01-2026

ਮੁੰਬਈ, 15 ਜਨਵਰੀ- ਮਹਾਰਾਸ਼ਟਰ ਨਗਰ ਨਿਗਮ ਚੋਣਾਂ ਲਈ ਵੋਟਿੰਗ ਜਾਰੀ ਹੈ। ਇਸ ਦੌਰਾਨ ਦਿੱਗਜ਼ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਮੁੰਬਈ ਸਥਿਤ ਆਪਣੇ ਪੋਲਿੰਗ ਬੂਥ 'ਤੇ ਪਹੁੰਚੇ ਅਤੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਆਪਣਾ ਸਿਆਹੀ ਵਾਲਾ ਅੰਗੂਠਾ ਦਿਖਾਇਆ ਅਤੇ ਲੋਕਤੰਤਰ ਵਿਚ ਭਾਗੀਦਾਰੀ ਬਾਰੇ ਸੰਦੇਸ਼ ਵੀ ਦਿੱਤਾ। ਉਨ੍ਹਾਂ ਚੋਣਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਚੋਣ ਹੈ। ਇਹ ਸਾਨੂੰ ਆਪਣੀ ਵੋਟ ਰਾਹੀਂ ਆਪਣੀ ਰਾਏ ਪ੍ਰਗਟ ਕਰਨ ਦਾ ਮੌਕਾ ਦਿੰਦੀ ਹੈ। ਮੈਂ ਸਾਰਿਆਂ ਨੂੰ ਘਰਾਂ ਤੋਂ ਬਾਹਰ ਆਉਣ ਅਤੇ ਆਪਣੀ ਵੋਟ ਪਾਉਣ ਦੀ ਅਪੀਲ ਕਰਦਾ ਹਾਂ। ਸਚਿਨ ਨੇ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ ਅਤੇ ਵੋਟ ਪਾਉਣ ਨੂੰ ਇਕ ਲੋਕਤੰਤਰੀ ਅਧਿਕਾਰ ਦੇ ਨਾਲ-ਨਾਲ ਇਕ ਫਰਜ਼ ਦੱਸਿਆ।

ਪਿਛਲੀ ਖ਼ਬਰ ਸੈਨਾ ਦਿਵਸ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਭਾਰਤੀ ਸੈਨਾ ਦੀ ਪ੍ਰਸ਼ੰਸਾ ਅਗਲੀ ਖ਼ਬਰ ਬੀ.ਐਮ.ਸੀ. ਚੋਣਾਂ- ਅਕਸ਼ੈ ਤੇ ਟਵਿੰਕਲ ਸਮੇਤ ਕਈ ਬਾਲੀਵੁੱਡ ਅਦਾਕਾਰ ਪੁੱਜੇ ਵੋਟ ਪਾਉਣ