23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-01-2026

ਅੰਮ੍ਰਿਤਸਰ ਹਵਾਈ ਅੱਡੇ 'ਤੇ ਕੁਆਲਾਲੰਪੁਰ ਦੀ ਕੌਮਾਂਤਰੀ ਤੇ ਪੁਣੇ ਦੀ ਉਡਾਣ ਰੱਦ, ਕਈ ਉਡਾਣਾਂ ਲੇਟ ਵੀ ਹੋਈਆਂ

ਰਾਜਾਸਾਂਸੀ, 15 ਜਨਵਰੀ (ਹਰਦੀਪ ਸਿੰਘ ਖੀਵਾ)-ਸੰਘਣੀ ਧੁੰਦ ਪੈਣ ਤੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ...

ਅਜੀਤ ਡੈਸਕ 15-01-2026

ਰਾਜਾਸਾਂਸੀ, 15 ਜਨਵਰੀ (ਹਰਦੀਪ ਸਿੰਘ ਖੀਵਾ)-ਸੰਘਣੀ ਧੁੰਦ ਪੈਣ ਤੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ। ਜਿਸ ਦੇ ਚਲਦਿਆਂ ਅੱਜ ਰਾਤ 8.30 ਵਜੇ ਕੁਆਲਾਲੰਪੁਰ ਤੋਂ ਪੁੱਜਣ ਵਾਲੀ ਮਲੇਸ਼ੀਆ ਏਅਰ ਲਾਈਨ ਦੀ ਉਡਾਣ ਨੰਬਰ-ਐਮ ਐਚ-118 ਰੱਦ ਹੋ ਗਈ। ਇਸ ਉਕਤ ਉਡਾਣ ਨੇ ਇਕ ਘੰਟੇ ਠਹਿਰਾਅ ਉਪਰੰਤ 9.30 ਵਜੇ ਉਡਾਣ ਨੰਬਰ ਐਮ .ਐਚ. 119 ਬਣ ਕੇ ਇੱਥੋਂ ਕੁਆਲਾਲੰਪੁਰ ਨੂੰ ਰਵਾਨਾ ਹੋਣਾ ਸੀ, ਇਹ ਉਡਾਣ ਰੱਦ ਹੋ ਗਈ ਸੀ।

ਇਸ ਤੋਂ ਇਲਾਵਾ ਸਵੇਰੇ 5.15 ਵਜੇ ਪੁਣੇ ਤੋਂ ਏਥੇ ਪਹੁੰਚਣ ਵਾਲੀ ਇੰਡੀਗੋ ਏਅਰਲਾਈਨ ਦੀ ਘਰੇਲੂ ਉਡਾਣ ਵੀ ਰੱਦ ਹੋ ਗਈ। ਇਸ ਤੋਂ ਇਲਾਵਾ ਦੁਬਈ, ਸਿੰਘਾਪੁਰ ਤੇ ਦਿੱਲੀ ਦੀਆਂ ਦੀਆਂ ਉਡਾਣਾਂ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਪਹੁੰਚੀਆਂ। ਇਹਨਾਂ ਪ੍ਭਾਵਿਤ ਹੋਈਆਂ ਉਡਾਣਾਂ ਕਾਰਣ ਯਾਤਰੀਆਂ ਨੂੰ ਅਤੇ ਯਾਤਰੀਆਂ ਨੂੰ ਅੱਗੋਂ ਲੈਣ ਪਹੁੰਚੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਪਿਛਲੀ ਖ਼ਬਰ ਲਾਲ ਕਿਲਾ ਧਮਾਕਾ : ਦਿੱਲੀ ਦੀ ਅਦਾਲਤ ਨੇ ਦੋਸ਼ੀ ਮਹਿਲਾ ਡਾਕਟਰ ਨੂੰ ਐਨ.ਆਈ.ਏ. ਹਿਰਾਸਤ ’ਚ ਵਕੀਲ ਨੂੰ ਮਿਲਣ ਦੀ ਇਜਾਜ਼ਤ... ਅਗਲੀ ਖ਼ਬਰ ਪੰਜਾਬ ’ਚ ਸਕੂਲਾਂ ਦੇ ਸਮੇਂ ’ਚ ਬਦਲਾਅ