23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-01-2026

ਦਰਖ਼ਤ ਨਾਲ ਟਕਰਾਉਣ ਕਾਰਨ ਕਾਰ ਨੂੰ ਲੱਗੀ ਅੱਗ, ਮਾਂ ਧੀ ਦੀ ਮੌਤ

ਦਿੜਬਾ, 17 ਜਨਵਰੀ (ਜਸਵੀਰ ਸਿੰਘ ਔਜਲਾ)- ਕਸਬਾ ਸੂਲਰ ਘਰਾਟ ਨੇੜੇ ਨਹਿਰ ਉੱਪਰ ਅੱਜ ਤੜਕਸਾਰ ਇਕ ਸਵਿਫਟ ਕਾਰ ਸੜ੍ਹ ਕੇ ਸਵਾਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ....

ਅਜੀਤ ਡੈਸਕ 17-01-2026

ਦਿੜਬਾ, 17 ਜਨਵਰੀ (ਜਸਵੀਰ ਸਿੰਘ ਔਜਲਾ)- ਕਸਬਾ ਸੂਲਰ ਘਰਾਟ ਨੇੜੇ ਨਹਿਰ ਉੱਪਰ ਅੱਜ ਤੜਕਸਾਰ ਇਕ ਸਵਿਫਟ ਕਾਰ ਸੜ੍ਹ ਕੇ ਸਵਾਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਪੰਜਾਬ ਪੁਲਿਸ ਦੀ ਮੁਲਾਜ਼ਮ ਸਰਬਜੀਤ ਕੌਰ, ਜੋ ਕਿ ਸੰਗਰੂਰ ਵਿਖੇ ਸੀ.ਆਈ.ਡੀ. ਵਿਚ ਤਾਇਨਾਤ ਸੀ ਅਤੇ ਉਹ ਆਪਣੀ ਮਾਤਾ ਨਾਲ ਕਿਤੇ ਜਾ ਰਹੀ ਸੀ ਤੇ ਦਰਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ।

ਇਸ ਹਾਦਸੇ ਵਿਚ ਦੋਵੇਂ ਮਾਵਾਂ ਧੀਆਂ ਦੀ ਮੌਤ ਹੋ ਗਈ। ਦੋਵੇਂ ਮਾਵਾਂ ਧੀਆਂ ਕਸਬਾ ਸਲੂਰ ਘਰਾਟ ਦੇ ਨੇੜਲੇ ਪਿੰਡ ਮੌੜਾਂ ਦੀਆਂ ਵਸਨੀਕ ਸਨ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇਂ ਭੈਣ ਭਰਾ ਪੰਜਾਬ ਪੁਲਿਸ ਦੇ ਵਿਚ ਨੌਕਰੀ ਕਰਦੇ ਸਨ। ਇਸ ਮੌਕੇ ਥਾਣਾ ਛਾਜਲੀ ਦੇ ਐਸ.ਐਚ.ਓ. ਜਗਤਾਰ ਸਿੰਘ, ਐਸ. ਐਚ. ਓ. ਦਿੜਬਾ ਕਵਲਜੀਤ ਸਿੰਘ ਘਟਨਾ ਦੀ ਜਾਂਚ ਵਿਚ ਜੁੱਟ ਗਏ ਹਨ। ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

ਪਿਛਲੀ ਖ਼ਬਰ ਗੁਰੂ ਸਹਿਬਾਨ ਟਿੱਪਣੀ ਮਾਮਲਾ: ਸਦਨ ਦੀ ਰਿਕਾਰਡਿੰਗ ਨਾਲ ਨਹੀਂ ਕੀਤੀ ਗਈ ਕੋਈ ਛੇੜਛਾੜ- ਸਪੀਕਰ ਦਿੱਲੀ ਵਿਧਾਨ ਸਭਾ ਅਗਲੀ ਖ਼ਬਰ ਬਾਲੀਵੁੱਡ ਗਾਇਕ ਬੀ.ਪ੍ਰਾਕ ਨੂੰ ਮਿਲੀ ਧਮਕੀ