15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-01-2026

ਪ੍ਰਧਾਨ ਮੰਤਰੀ ਨੇ ਬੰਗਾਲ ਦੇ ਮਾਲਦਾ ਤੋਂ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਨੂੰ ਹਰੀ ਝੰਡੀ ਦਿਖਾਈ

ਮਾਲਦਾ, 17 ਜਨਵਰੀ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਉੱਤਰੀ ਬੰਗਾਲ ਦੇ ਮਾਲਦਾ ਟਾਊਨ ਸਟੇਸ਼ਨ ਤੋਂ ਹਾਵੜਾ ਅਤੇ ਗੁਹਾਟੀ (ਕਾਮਾਖਿਆ) ਵਿਚਕਾਰ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ...

ਅਜੀਤ ਡੈਸਕ 17-01-2026

ਮਾਲਦਾ, 17 ਜਨਵਰੀ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਉੱਤਰੀ ਬੰਗਾਲ ਦੇ ਮਾਲਦਾ ਟਾਊਨ ਸਟੇਸ਼ਨ ਤੋਂ ਹਾਵੜਾ ਅਤੇ ਗੁਹਾਟੀ (ਕਾਮਾਖਿਆ) ਵਿਚਕਾਰ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਨੂੰ ਹਰੀ ਝੰਡੀ ਦਿਖਾਈ।

ਉਨ੍ਹਾਂ ਨੇ ਇੱਥੋਂ ਵਾਪਸੀ ਗੁਹਾਟੀ-ਹਾਵੜਾ ਵੰਦੇ ਭਾਰਤ ਸਲੀਪਰ ਟ੍ਰੇਨ ਨੂੰ ਵਰਚੁਅਲੀ ਵੀ ਰਵਾਨਾ ਕੀਤਾ। ਮੋਦੀ ਨੇ ਟ੍ਰੇਨ ਦੇ ਅੰਦਰ ਬੱਚਿਆਂ ਅਤੇ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਆਧੁਨਿਕ ਭਾਰਤ ਦੀਆਂ ਵੱਧਦੀਆਂ ਆਵਾਜਾਈ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਕਸਤ ਕੀਤੀ ਗਈ, ਪੂਰੀ ਤਰ੍ਹਾਂ ਏਸੀ ਵੰਦੇ ਭਾਰਤ ਸਲੀਪਰ ਟ੍ਰੇਨ ਯਾਤਰੀਆਂ ਨੂੰ "ਕਿਫਾਇਤੀ ਕਿਰਾਏ 'ਤੇ ਏਅਰਲਾਈਨ ਵਰਗਾ ਯਾਤਰਾ ਅਨੁਭਵ" ਪ੍ਰਦਾਨ ਕਰੇਗੀ, ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਜਾਰੀ ਇਕ ਬਿਆਨ Óਚ ਕਿਹਾ ਗਿਆ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਇਹ ਟ੍ਰੇਨ ਲੰਬੀ ਦੂਰੀ ਦੀਆਂ ਯਾਤਰਾਵਾਂ ਨੂੰ ਤੇਜ਼, ਸੁਰੱਖਿਅਤ ਅਤੇ ਵਧੇਰੇ ਸੁਵਿਧਾਜਨਕ ਬਣਾਏਗੀ। "ਹਾਵੜਾ-ਗੁਹਾਟੀ ਰੂਟ 'ਤੇ ਯਾਤਰਾ ਦੇ ਸਮੇਂ ਨੂੰ ਲਗਭਗ 2.5 ਘੰਟੇ ਘਟਾ ਕੇ, ਇਹ ਰੇਲ ਗੱਡੀ ਧਾਰਮਿਕ ਯਾਤਰਾ ਅਤੇ ਸੈਰ-ਸਪਾਟੇ ਨੂੰ ਵੀ ਵੱਡਾ ਹੁਲਾਰਾ ਦੇਵੇਗੀÍ

ਪਿਛਲੀ ਖ਼ਬਰ ਮੁੱਖ ਮੰਤਰੀ ਨੇ ਬਠਿੰਡਾ ’ਚ ਸੜਕ ਹਾਦਸੇ ’ਤੇ ਟਵੀਟ ਕਰਕੇ ਪ੍ਰਗਟਾਇਆ ਦੁੱਖ ਅਗਲੀ ਖ਼ਬਰ ਸੰਸਦ ’ਚ ਪਾਸ ਨਹੀਂ ਹੋਣਾ ਚਾਹੀਦਾ ਬੀਜ ਐਕਟ- ਮੁੱਖ ਮੰਤਰੀ ਪੰਜਾਬ