15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-01-2026

ਖਮਾਣੋਂ ’ਚ ਫਿਰੌਤੀ ਦੀ ਰਕਮ ਨਾ ਦੇਣ ’ਤੇ ਦੁਕਾਨਦਾਰ ਦੇ ਘਰ ’ਤੇ ਫਾਇਰਿੰਗ

ਖਮਾਣੋਂ, 18 ਜਨਵਰੀ (ਮਨਮੋਹਣ ਸਿੰਘ ਕਲੇਰ)-ਬੀਤੀ ਰਾਤ ਇਥਂੋ ਦੀ ਠੇਕੇ ਵਾਲੀ ਗਲੀ ’ਚ ਰਹਿੰਦੇ ਇਕ ਦੁਕਾਨਦਾਰ ਦੇ ਘਰ ’ਤੇ ਇਕ ਅਣਪਛਾਤੇ ਮੋਟਰਸਾਈਕਲ ਚਾਲਕ ਵਲੋਂ ਪਿਸਤੌਲ ਨਾਲ ਫਾਇਰਿੰਗ...

ਅਜੀਤ ਡੈਸਕ 18-01-2026

ਖਮਾਣੋਂ, 18 ਜਨਵਰੀ (ਮਨਮੋਹਣ ਸਿੰਘ ਕਲੇਰ)-ਬੀਤੀ ਰਾਤ ਇਥਂੋ ਦੀ ਠੇਕੇ ਵਾਲੀ ਗਲੀ ’ਚ ਰਹਿੰਦੇ ਇਕ ਦੁਕਾਨਦਾਰ ਦੇ ਘਰ ’ਤੇ ਇਕ ਅਣਪਛਾਤੇ ਮੋਟਰਸਾਈਕਲ ਚਾਲਕ ਵਲੋਂ ਪਿਸਤੌਲ ਨਾਲ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਿਹੜੀ ਕੇ ਫਿਰੌਤੀ ਦੀ ਮੰਗ ਕੀਤੇ ਜਾਣ ਦੇ ਬਾਵਜੂਦ ਪੂੂਰੀ ਨਾ ਕਰਨ ਕਰਕੇ ਕੀਤੀ ਗਈ ਹੈ।

ਗੁਰਮੀਤ ਸਿੰਘ ਡੀ. ਐਸ. ਪੀ. ਖਮਾਣੋਂ ਨੇ ਦੱਸਿਆ ਕਿ ਇੱਥੇ ਖੰਨ ਰੋਡ ਵਿਖੇ ਸ਼ਰਮ ਗਾਰਮੈਂਟਸ ਨਾਮਕ ਦੁਕਾਨ ਚਲਾ ਰਹੇ ਹਰੀਸ਼ ਕੁਮਾਰ ਅਤੇ ਗੋਕਲ ਕੁਮਾਰ, ਜਿਹੜੇ ਦੋਨੋਂ ਸਕੇ ਭਰਾ ਹਨ, ਇਨ੍ਹਾਂ ਵਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ 12 ਜਨਵਰੀ ਨੂੰ ਵਟਸਐਪ ’ਤੇ ਪੰਜ ਲੱਖ ਰੁਪਏ ਫਿਰੌਤੀ ਦੀ ਮੰਗ ਸੰਬੰਧੀ ਕਿਸੇ ਅਣਪਛਾਤੇ ਵਿਅਕਤੀ ਦੀ ਕਾਲ ਆਈ ਸੀ। ਜਿਸ ਉਪਰੰਤ ਬੀਤੀ ਰਾਤ ਕਰੀਬ ਸਵਾ ਨੌਂ ਵਜੇ ਉਕਤ ਵਿਅਕਤੀ ਵਲੋੋਂ ਖੁਦ ਜਾਂ ਕਿਸੇ ਦੁਆਰਾ ਉਨ੍ਹਾਂ ਦੇ ਘਰ ਫਾਇਰਿੰਗ ਕੀਤੀ ਗਈ ਹੈ। ਮਾਮਲੇ ਸੰਬੰਧੀ ਗੁਰਮੀਤ ਸਿੰਘ ਡੀ. ਐਸ. ਪੀ. ਨੇ ਦੱਸਿਆ ਕਿ ਪੁਲਿਸ ਵਲੋਂ ਉਸ ਅਣਪਛਾਤੇ ਵਿਅਕਤੀ ਖਿਲਾਫ ਫਿਰੌਤੀ ਮੰਗਣ ਅਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਘਟਨਾ  ਤੋਂ ਪਹਿਲਾਂ ਵੀ ਸ਼ਹਿਰ ਦੇ ਇਕ ਨਾਮੀ ਦੁਕਾਨਦਾਰ ਨੂੰ ਬੰਬੀਹਾ ਗਰੁੱਪ ਵਲੋਂ 20 ਲੱਖ ਰੁਪਏ ਦੀ ਮੰਗ ਦੀ ਧਮਕੀ ਮਿਲ ਚੁੱਕੀ ਹੈ।

ਪਿਛਲੀ ਖ਼ਬਰ ਭਲਕੇ ਭਾਰਤ ਆਉਣਗੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਗਲੀ ਖ਼ਬਰ ਫੁੱਟਬਾਲ ਮੈਚ ਦੌਰਾਨ ਨਾਬਾਲਗ ਖਿਡਾਰੀ ਦੀ ਮੌਤ