23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸੀ.ਆਰ.ਪੀ.ਐਫ਼. ਸਹਾਇਕ ਕਮਾਂਡੈਂਟ ਸਿਮਰਨ ਬਾਲਾ ਗਣਤੰਤਰ ਦਿਵਸ ਮੌਕੇ ਕਰੇਗੀ ਪੁਰਸ਼ ਟੁਕੜੀ ਨੂੰ ਕਮਾਂਡ

ਨਵੀਂ ਦਿੱਲੀ, 21 ਜਨਵਰੀ- ਅਧਿਕਾਰੀਆਂ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੀ ਰਹਿਣ ਵਾਲੀ 26 ਸਾਲਾ ਸੀ.ਆਰ.ਪੀ.ਐਫ਼. ਸਹਾਇਕ ਕਮਾਂਡੈਂਟ ਸਿਮਰਨ ਬਾਲਾ 26....

ਅਜੀਤ ਡੈਸਕ 21-01-2026

ਨਵੀਂ ਦਿੱਲੀ, 21 ਜਨਵਰੀ- ਅਧਿਕਾਰੀਆਂ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੀ ਰਹਿਣ ਵਾਲੀ 26 ਸਾਲਾ ਸੀ.ਆਰ.ਪੀ.ਐਫ਼. ਸਹਾਇਕ ਕਮਾਂਡੈਂਟ ਸਿਮਰਨ ਬਾਲਾ 26 ਜਨਵਰੀ ਨੂੰ ਦਿੱਲੀ ਦੇ ਕਰਤਵਯ ਪਥ 'ਤੇ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲਵੇਗੀ। ਉਹ ਆਪਣੀ ਫੋਰਸ ਦੀ ਇਕ ਪੁਰਸ਼ ਟੁਕੜੀ ਦੀ ਅਗਵਾਈ ਕਰੇਗੀ। ਇਹ ਇਕ ਇਤਿਹਾਸਕ ਪਲ ਹੋਵੇਗਾ, ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਮਹਿਲਾ ਅਧਿਕਾਰੀ ਗਣਤੰਤਰ ਦਿਵਸ ਪਰੇਡ ਵਿਚ ਸੀ.ਆਰ.ਪੀ.ਐਫ਼. ਪੁਰਸ਼ ਟੁਕੜੀ ਦੀ ਅਗਵਾਈ ਕਰੇਗੀ। ਉਹ ਇਸ ਰਾਸ਼ਟਰੀ ਸਮਾਗਮ ਵਿਚ 140 ਤੋਂ ਵੱਧ ਪੁਰਸ਼ ਕਰਮਚਾਰੀਆਂ ਦੀ ਟੁਕੜੀ ਦੀ ਕਮਾਂਡ ਕਰੇਗੀ।

ਪਿਛਲੀ ਖ਼ਬਰ ਗੈਂਗਸਟਰਾਂ ’ਤੇ ਵਾਰ ਮੁਹਿੰਮ ਤਹਿਤ ਅੰਮ੍ਰਿਤਸਰ ’ਚ 116 ਮੁਲਜ਼ਮ ਗ੍ਰਿਫਤਾਰ ਅਗਲੀ ਖ਼ਬਰ ਦਿੱਲੀ ਪੁਲਿਸ ਕਮਿਸ਼ਨਰ ਨੂੰ ਮਿਲਿਆ ਸ਼੍ਰੋਮਣੀ ਕਮੇਟੀ ਦਾ ਵਫ਼ਦ