24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪੰਜਾਬ ’ਚ ਮੁੜ ਆਮ ਵਾਂਗ ਖੁੱਲ੍ਹਣਗੇ ਸਕੂਲ

ਚੰਡੀਗੜ੍ਹ, 22 ਜਨਵਰੀ - ਪੰਜਾਬ ਵਿਚ ਅੱਜ ਤੋਂ ਸਕੂਲਾਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਸਕੂਲਾਂ ਦਾ ਸਮਾਂ ਮੁੜ ਸਵੇਰੇ 9 ਵਜੇ ਤੋਂ ਦੁਪਹਿਰ 3:20 ਵਜੇ ਤੱਕ ਕਰ ਦਿੱਤਾ ਗਿਆ....

ਅਜੀਤ ਡੈਸਕ 22-01-2026

ਚੰਡੀਗੜ੍ਹ, 22 ਜਨਵਰੀ - ਪੰਜਾਬ ਵਿਚ ਅੱਜ ਤੋਂ ਸਕੂਲਾਂ ਦਾ ਸਮਾਂ ਪਹਿਲਾਂ ਵਾਂਗ ਕਰ ਦਿੱਤਾ ਗਿਆ ਹੈ। ਸਕੂਲਾਂ ਦਾ ਸਮਾਂ ਮੁੜ ਸਵੇਰੇ 9 ਵਜੇ ਤੋਂ ਦੁਪਹਿਰ 3:20 ਵਜੇ ਤੱਕ ਕਰ ਦਿੱਤਾ ਗਿਆ ਹੈ। ਇਹ ਹੁਕਮ ਸਾਰੇ ਸਕੂਲਾਂ ’ਤੇ ਲਾਗੂ ਹੋਣਗੇ। ਦੱਸ ਦੇਈਏ ਕਿ 15 ਜਨਵਰੀ ਨੂੰ ਠੰਢ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਕਰ ਦਿੱਤਾ ਗਿਆ ਸੀ। ਇਹ ਬਦਲਾਅ 21 ਜਨਵਰੀ ਤੱਕ ਹੀ ਲਾਗੂ ਸੀ। ਸਾਰੇ ਪ੍ਰਾਇਮਰੀ ਸਕੂਲ ਦੁਪਹਿਰ 3 ਵਜੇ ਤੱਕ ਲੱਗਣਗੇ ਅਤੇ ਮਿਡਲ, ਹਾਈ ਤੇ ਸੀਨੀਅਰ ਸਕੈਂਡਰੀ ਸਕੂਲਾਂ ’ਚ ਦੁਪਹਿਰ 3:20 ਵਜੇ ਛੁੱਟੀ ਕੀਤੀ ਜਾਵੇਗੀ।

ਪਿਛਲੀ ਖ਼ਬਰ ਮਹਿਲ ਖ਼ੁਰਦ ਵਿਖੇ ਸਵਾਰੀਆਂ ਨਾਲ ਭਰੀ ਬਸ ਪਲਟੀ, 15 ਜ਼ਖਮੀ ਅਗਲੀ ਖ਼ਬਰ ਇਕ ਕਿਸਾਨ ਵਲੋਂ ਲਾਏ ਪਰਾਲੀ ਦੇ ਡੰਪਰ ਨੂੰ ਲੱਗੀ ਅੱਗ