22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਕੇਂਦਰੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਕੁੱਟਮਾਰ

ਕਪੂਰਥਲਾ, 22 ਜਨਵਰੀ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਚ ਬੰਦ ਇਕ ਹਵਾਲਾਤੀ ਨੂੰ ਜੇਲ੍ਹ 'ਚ ਬੰਦੇ ਕੁਝ ਹੋਰ ਹਵਾਲਾਤੀਆਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ...

ਅਜੀਤ ਡੈਸਕ 22-01-2026

ਕਪੂਰਥਲਾ, 22 ਜਨਵਰੀ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਚ ਬੰਦ ਇਕ ਹਵਾਲਾਤੀ ਨੂੰ ਜੇਲ੍ਹ 'ਚ ਬੰਦੇ ਕੁਝ ਹੋਰ ਹਵਾਲਾਤੀਆਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ, ਜਿਸਨੂੰ ਜੇਲ੍ਹ ਕਰਮਚਾਰੀਆਂ ਵਲੋਂ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜ਼ੇਰੇ ਇਲਾਜ ਰਾਹੁਲ ਤੇਜੀ ਪੁੱਤਰ ਸੁਰਿੰਦਰ ਸਿੰਘ ਵਾਸੀ ਕੇਂਦਰੀ ਜੇਲ੍ਹ ਨੇ ਦੱਸਿਆ ਕਿ ਉਹ ਜੇਲ੍ਹ ਦੀ ਗਰਾਊਂਡ 'ਚ ਬੈਠਾ ਸੀ ਤਾਂ ਅਚਾਨਕ ਪਿੱਛੋਂ ਕੁੱਝ ਹਵਾਲਾਤੀ ਆਏ ਤੇ ਉਸ ਦੇ ਸਿਰ 'ਤੇ ਰਾਡਾਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤ,  ਜਿਸਦਾ ਇਲਾਜ ਡਿਊਟੀ ਡਾ. ਯੁਕਤਾ ਵਲੋਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਭਾਰਤ ਸੁਰੱਖਿਅਤ ਨਹੀਂ ਹੈ, ਇਹ ਕਹਿਣਾ ਬਿਲਕੁਲ ਗਲਤ- ਸਾਬਕਾ ਭਾਰਤੀ ਕ੍ਰਿਕਟਰ ਮਦਨ ਲਾਲ ਅਗਲੀ ਖ਼ਬਰ ਗਣਤੰਤਰ ਦਿਵਸ ਲਈ ਪੰਜਾਬ ਦੀ ਝਾਕੀ ਮਨੁੱਖੀ ਏਕਤਾ ਦੇ ਅਧਿਆਤਮਕ ਨੂਰ ਤੇ ਕੁਰਬਾਨੀ ਦੀ ਭਾਵਨਾ ਦਾ ਪ੍ਰਤੀਕ