02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-01-2026

ਕਾਰ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਦੀ ਮੌਤ

ਹੰਡਿਆਇਆ, 27 ਜਨਵਰੀ (ਗੁਰਜੀਤ ਸਿੰਘ ਖੁੱਡੀ)- ਹੰਡਿਆਇਆ ਤੋ ਗੁਰ ਅੜੀਸਰ ਸਾਹਿਬ ਨੂੰ ਜਾ ਰਹੇ ਸਾਈਕਲ ਸਵਾਰ ਵਿਚ ਪਿੱਛੋਂ ਕਾਰ ਦੀ ਫੇਟ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਗਿਆ, ਜਿਸਦੀ ਇਲਾਜ ਦੌਰਾਨ...

ਅਜੀਤ ਡੈਸਕ 27-01-2026

ਹੰਡਿਆਇਆ, 27 ਜਨਵਰੀ (ਗੁਰਜੀਤ ਸਿੰਘ ਖੁੱਡੀ)- ਹੰਡਿਆਇਆ ਤੋ ਗੁਰ ਅੜੀਸਰ ਸਾਹਿਬ ਨੂੰ ਜਾ ਰਹੇ ਸਾਈਕਲ ਸਵਾਰ ਵਿਚ ਪਿੱਛੋਂ ਕਾਰ ਦੀ ਫੇਟ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਗਿਆ, ਜਿਸਦੀ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਹੈ l ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲਕੀਤ ਸਿੰਘ (70) ਪੁੱਤਰ ਅਰਜਨ ਸਿੰਘ ਵਾਸੀ ਸਲਾਨੀ ਪੱਤੀ ਹੰਡਿਆਇਆ ਸਾਈਕਲ ਉਤੇ ਸਵਾਰ ਹੋ ਕੇ ਗੁ. ਅੜੀਸਰ ਸਾਹਿਬ ਪਿੰਡ ਕੋਠੇ ਚੂੰਘਾ ਨੂੰ ਜਾ ਰਿਹਾ ਸੀ, ਤਾ ਪਿੱਛੋਂ ਕਿਸੇ ਅਣਪਛਾਤੀ ਕਾਰ ਨੇ ਫੇਟ ਮਾਰੀ l ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ l ਉਸਨੂੰ ਇਲਾਜ ਲਈ ਬੀ. ਐਮ. ਸੀ. ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ l ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ l ਤਫਤੀਸ਼ੀ ਅਫਸਰ ਹੌਲਦਾਰ ਜਗਦੇਵ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਵਾਰਿਸ ਦੇ ਬਿਆਨਾਂ ਦੇ ਆਧਾਰ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ l ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਾਇਆ ਗਿਆ  ਹੈl ਕਾਰਵਾਈ ਕਰਨ ਉਪਰੰਤ ਵਾਰਿਸਾਂ ਹਵਾਲੇ ਕੀਤੀ ਜਾਵੇਗੀ l

ਪਿਛਲੀ ਖ਼ਬਰ ਭਾਕਿਯੂ ਏਕਤਾ ਸਿੱਧੂਪੁਰ ਵੱਲੋਂ 30 ਜਨਵਰੀ ਨੂੰ ਜਲੰਧਰ-ਫਗਵਾੜਾ ਹਾਈਵੇ ਜਾਮ ਕਰਨ ਦਾ ਐਲਾਨ ਅਗਲੀ ਖ਼ਬਰ ਸ਼ਰਧਾਲੂਆਂ ਨਾਲ ਭਰੀ ਵੈਨ ਨੂੰ ਟਰੱਕ ਨੇ ਮਾਰੀ ਟੱਕਰ, ਬੱਚੇ ਸਣੇ 4 ਦੀ ਮੌਤ