23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਧਰਨਾ ਲਗਾਉਣ ਜਾ ਰਹੇ ਕਿਸਾਨ ਪੁਲਿਸ ਨੇ ਘਰਾਂ ਤੋਂ ਚੁੱਕਣ ਦੇ ਵਿਰੋਧ ’ਚ ਕੱਥੂਨੰਗਲ ਟੋਲ ਪਲਾਜ਼ਾ ਕੀਤਾ ਫ੍ਰੀ

ਜੈਂਤੀਪੁਰ, (ਅੰਮ੍ਰਿਤਸਰ), 6 ਫਰਵਰੀ (ਭੁਪਿੰਦਰ ਸਿੰਘ ਗਿੱਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਬਠਿੰਡਾ ਵਿਖੇ ਧਰਨਾ ਲਾਇਆ ਜਾਣਾ ਸੀ, ਉਥੇ ਜਾਣ ਤੋਂ ਪਹਿਲਾਂ ਹੀ ਕਿਸਾਨਾਂ...

ਅਜੀਤ ਡੈਸਕ 06-02-2026

ਜੈਂਤੀਪੁਰ, (ਅੰਮ੍ਰਿਤਸਰ), 6 ਫਰਵਰੀ (ਭੁਪਿੰਦਰ ਸਿੰਘ ਗਿੱਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਬਠਿੰਡਾ ਵਿਖੇ ਧਰਨਾ ਲਾਇਆ ਜਾਣਾ ਸੀ, ਉਥੇ ਜਾਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਰਾਹ ਵਿਚ ਹੀ ਰੋਕ ਲਿਆ ਗਿਆ ਸੀ ਤੇ ਕਈ ਕਿਸਾਨਾਂ ਨੂੰ ਜ਼ਬਰੀ ਘਰਾਂ ’ਚੋਂ ਚੁੱਕ ਲਿਆ ਗਿਆ ਸੀ, ਜਿਸ ਦੇ ਵਿਰੋਧ ਵਜੋਂ ਬਲਾਕ ਪ੍ਰਧਾਨ ਬਾਬਾ ਜਗਜੀਵਨ ਸਿੰਘ ਤਲਵੰਡੀ ਖੁੰਮਣ ਤੇ ਡਾ. ਪਰਮਿੰਦਰ ਸਿੰਘ ਪੰਡੋਰੀ ਵਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕੱਥੂਨੰਗਲ ਟੋਲ ਪਲਾਜ਼ਾ ’ਤੇ ਧਰਨਾ ਲਗਾ ਦਿੱਤਾ ਗਿਆ ਤੇ ਟੋਲ ਫ੍ਰੀ ਕਰ ਦਿੱਤਾ ਗਿਆ। ਇਸ ਨਾਲ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਰਾਹਗੀਰਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਥਾਣਾ ਕੱਥੂਨੰਗਲ ਦੀ ਪੁਲਿਸ ਪਾਰਟੀ ਵਲੋਂ ਮੌਕੇ ’ਤੇ ਪਹੁੰਚ ਕੇ ਢੁੱਕਵੇਂ ਪ੍ਰਬੰਧ ਕੀਤੇ ਗਏ। ਇਸ ਮੌਕੇ ਕੁਲਦੀਪ ਸਿੰਘ ਮਜਵਿੱਢ, ਗੁਰਮੇਜ ਸਿੰਘ, ਬਲਰਾਜ ਸਿੰਘ ਤਲਵੰਡੀ, ਸਮੇਤ ਕਈ ਕਿਸਾਨ ਆਗੂ ਸ਼ਾਮਿਲ ਸਨ।

ਪਿਛਲੀ ਖ਼ਬਰ ਆਪ ਆਗੂ ਕਤਲ ਮਾਮਲਾ: ਚਰਨਜੀਤ ਸਿੰਘ ਚੰਨੀ ਅੱਜ ਆਗੂਆਂ ਸਮੇਤ ਕਰਨਗੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਅਗਲੀ ਖ਼ਬਰ 150 ਮੀਟਰ ਡੂੰਘੀ ਖੱਡ ਵਿਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ