ਜਲੰਧਰ, ਜਲੰਧਰ 'ਚ 'ਆਪ' ਨੇਤਾ ਲੱਕੀ ਓਬਰਾਏ ਦੀ ਹੱਤਿਆ ਪਿੱਛੋਂ ਹੁਣ 19 ਲੱਖ ਰੁਪਏ ਦੀ ਲੁੱਟਦੀ ਘਟਨਾ ਵਾਪਰੀ ਹੈ। ਬੈਂਕ ਵਿਚੋਂ 19 ਲੱਖ ਰੁਪਏ ਕਢਵਾਉਣ ਤੋਂ ਬਾਅਦ ਲੁਟੇਰੇ ਇੱਕ ਮਹਿਲਾ ਜਿਊਲਰ ਦਾ ਬੈਗ ਲੈ ਕੇ ਭੱਜ ਗਏ। ਜਲੰਧਰ ਵਿਚ ਅਪਰਾਧੀਆਂ ਅਤੇ ਲੁਟੇਰਿਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਜਾਪਦਾ, ਲੁਟੇਰੇ ਰੋਜ਼ਾਨਾ ਅਪਰਾਧ ਕਰਦੇ ਹਨ। ਇਸ ਘਟਨਾ ਤੋਂ ਬਾਅਦ, ਪੁਲਿਸ ਲੁਟੇਰਿਆਂ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਅਰਬਨ ਅਸਟੇਟ ਫੇਜ਼ 2, ਜਲੰਧਰ ਵਿੱਚ ਵਾਪਰੀ, ਜਿੱਥੇ ਲੁਟੇਰਿਆਂ ਨੇ ਇੱਕ ਕਾਰ ਵਿੱਚ ਸਵਾਰ ਇੱਕ ਜੋੜੇ ਤੋਂ ਨਕਦੀ ਨਾਲ ਭਰਿਆ ਬੈਗ ਖੋਹ ਲਿਆ। ਇਹ ਘਟਨਾ ਇੱਕ HDFC ਬੈਂਕ ਦੇ ਬਾਹਰ ਵਾਪਰੀ। ਔਰਤ ਨੇ ਦੱਸਿਆ ਕਿ ਉਸਦਾ ਪਤੀ ਕਾਰ ਪਾਰਕ ਕਰ ਰਿਹਾ ਸੀ ਜਦੋਂ ਉਹ ਭੁਗਤਾਨ ਕਰਨ ਲਈ ਬੈਂਕ ਦੇ ਬਾਹਰ ਖੜ੍ਹੇ ਸਨ। ਉਹ 19 ਲੱਖ ਰੁਪਏ ਵਾਲਾ ਬੈਗ ਲੈ ਕੇ ਜਾ ਰਹੀ ਸੀ। ਲੁਟੇਰਿਆਂ ਨੇ ਉਸ ਤੋਂ ਬੈਗ ਖੋਹ ਲਿਆ।
ਤਾਜ਼ਾ ਖ਼ਬਰਾਂ
Free
ਜਲੰਧਰ 'ਚ 'ਆਪ' ਨੇਤਾ ਲੱਕੀ ਓਬਰਾਏ ਦੀ ਹੱਤਿਆ ਪਿੱਛੋਂ ਹੁਣ 19 ਲੱਖ ਰੁਪਏ ਦੀ ਲੁੱਟ
ਜਲੰਧਰ, ਜਲੰਧਰ 'ਚ 'ਆਪ' ਨੇਤਾ ਲੱਕੀ ਓਬਰਾਏ ਦੀ ਹੱਤਿਆ ਪਿੱਛੋਂ ਹੁਣ 19 ਲੱਖ ਰੁਪਏ ਦੀ ਲੁੱਟਦੀ ਘਟਨਾ ਵਾਪਰੀ ਹੈ। ਬੈਂਕ ਵਿਚੋਂ 19 ਲੱਖ ਰੁਪਏ ਕਢਵਾਉਣ ਤੋਂ ਬਾਅਦ ਲੁਟੇਰੇ ਇੱਕ ਮਹਿਲਾ ਜਿਊਲਰ...
ਅਜੀਤ ਡੈਸਕ
06-02-2026