23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-02-2026

ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਇਕ ਘਰ ਵਿਚੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ

ਅਜਨਾਲਾ (ਅੰਮ੍ਰਿਤਸਰ), 8 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਵਸੇ ਪਿੰਡ ਘੋਗਾ ਦੇ ਇਕ ਘਰ ਵਿਚੋਂ ਅੱਜ ਥਾਣਾ ਭਿੰਡੀ ਸੈਦਾਂ ਦੀ ਪੁਲਿਸ...

ਅਜੀਤ ਡੈਸਕ 08-02-2026

 ਅਜਨਾਲਾ (ਅੰਮ੍ਰਿਤਸਰ), 8 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਵਸੇ ਪਿੰਡ ਘੋਗਾ ਦੇ ਇਕ ਘਰ ਵਿਚੋਂ ਅੱਜ ਥਾਣਾ ਭਿੰਡੀ ਸੈਦਾਂ ਦੀ ਪੁਲਿਸ ਅਤੇ ਬੀ.ਐਸ.ਐਫ. 45 ਬਟਾਲੀਅਨ ਵਲੋਂ ਸਾਂਝੇ ਤੌਰ 'ਤੇ 10 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ। ਮੌਕੇ 'ਤੇ ਪਹੁੰਚੇ ਐਸ.ਐਚ.ਓ. ਸਬ-ਇੰਸਪੈਕਟਰ ਨਰਿੰਦਰ ਸਿੰਘ ਤੇ ਬੀ.ਐਸ.ਐਫ. ਦੇ ਅਧਿਕਾਰੀਆਂ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।

ਪਿਛਲੀ ਖ਼ਬਰ ਦਿੱਲੀ ਸਰਕਾਰ ਦਾ ਇਕ ਸਾਲ ਪੂਰਾ ਹੋਣ 'ਤੇ, ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਰਨਾਂ ਨੇ ਇਲੈਕਟ੍ਰਿਕ ਬੱਸਾਂ ਨੂੰ ਦਿਖਾਈ ਹਰੀ... ਅਗਲੀ ਖ਼ਬਰ ਭਾਰਤ ਨੇ 24 ਘੰਟੇ ਨਿਗਰਾਨੀ ਲਈ ਦੁਨੀਆ ਦਾ ਪਹਿਲਾ ਡਾਕਟਰ-ਅਗਵਾਈ ਵਾਲਾ ਏਆਈ ਸਿਹਤ ਸੰਭਾਲ ਈਕੋਸਿਸਟਮ ਕੀਤਾ ਲਾਂਚ