23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-02-2026

ਭਾਜਪਾ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਵਿਰੋਧੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਮੰਗ

ਨਵੀਂ ਦਿੱਲੀ, 10 ਫਰਵਰੀ- ਭਾਜਪਾ ਮਹਿਲਾ ਸੰਸਦ ਮੈਂਬਰਾਂ ਨੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਦੀ ਸੀਟ ਅਤੇ ਸਦਨ ਦੇ ਵੈੱਲ ਵਿਚ ਵੜ ਕੇ ਵਿਰੋਧ ਪ੍ਰਦਰਸ਼ਨ....

ਅਜੀਤ ਡੈਸਕ 10-02-2026

ਨਵੀਂ ਦਿੱਲੀ, 10 ਫਰਵਰੀ- ਭਾਜਪਾ ਮਹਿਲਾ ਸੰਸਦ ਮੈਂਬਰਾਂ ਨੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਦੀ ਸੀਟ ਅਤੇ ਸਦਨ ਦੇ ਵੈੱਲ ਵਿਚ ਵੜ ਕੇ ਵਿਰੋਧ ਪ੍ਰਦਰਸ਼ਨ ਦੌਰਾਨ ਪੈਦਾ ਹੋਈ ਹਫੜਾ-ਦਫੜੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਕ ਪੱਤਰ ਲਿਖ ਕੇ ਉਨ੍ਹਾਂ ਨੂੰ ਸਦਨ ਦੇ ਅੰਦਰ ਅਜਿਹੇ ਘਿਨਾਉਣੇ ਕੰਮ ਕਰਨ ਵਾਲੇ ਵਿਰੋਧੀ ਸੰਸਦ ਮੈਂਬਰਾਂ ਵਿਰੁੱਧ ਨਿਯਮਾਂ ਦੇ ਤਹਿਤ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।

ਉਨ੍ਹਾਂ ਆਪਣੇ ਪੱਤਰ ਵਿਚ ਲਿਖਿਆ ਕਿ ਅਸੀਂ 4 ਫਰਵਰੀ, 2026 ਨੂੰ ਮਾਣਯੋਗ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਚਰਚਾ ਦੌਰਾਨ ਜਿਸ ਤਰ੍ਹਾਂ ਤੁਸੀਂ ਲੋਕ ਸਭਾ ਦੀ ਸ਼ਾਨ, ਮਰਿਆਦਾ ਅਤੇ ਪਵਿੱਤਰਤਾ ਨੂੰ ਮਿਸਾਲੀ ਢੰਗ ਨਾਲ ਬਰਕਰਾਰ ਅਤੇ ਸੁਰੱਖਿਅਤ ਰੱਖਿਆ, ਉਸ ਲਈ ਤੁਹਾਡਾ ਡੂੰਘਾ ਧੰਨਵਾਦ ਅਤੇ ਪ੍ਰਸ਼ੰਸਾ ਪ੍ਰਗਟ ਕਰਨਾ ਚਾਹੁੰਦੇ ਹਾਂ। ਉਸ ਦਿਨ ਪੂਰੇ ਸਦਨ ਅਤੇ ਸੱਚਮੁੱਚ ਪੂਰੇ ਦੇਸ਼ ਨੇ ਲੋਕ ਸਭਾ ਚੈਂਬਰ ਦੇ ਅੰਦਰ ਸਭ ਤੋਂ ਮੰਦਭਾਗੀ ਅਤੇ ਅਫਸੋਸਜਨਕ ਘਟਨਾਵਾਂ ਵਿਚੋਂ ਇਕ ਘਟਨਾ ਦੇਖੀ। ਅਸੀਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਨਾ ਸਿਰਫ਼ ਸਦਨ ਦੇ ਵੈੱਲ ਵਿਚ ਦਾਖਲ ਹੁੰਦੇ ਦੇਖਿਆ, ਸਗੋਂ ਸਪੀਕਰ ਦੀ ਮੇਜ਼ 'ਤੇ ਚੜ੍ਹਦੇ, ਕਾਗਜ਼ ਪਾੜਦੇ ਅਤੇ ਸਪੀਕਰ ਵੱਲ ਸੁੱਟਦੇ ਵੀ ਦੇਖਿਆ।

ਇਸ ਤੋਂ ਇਲਾਵਾ ਦੁੱਖ ਦੀ ਗੱਲ ਹੈ ਕਿ ਕੁਝ ਮਾਣਯੋਗ ਮਹਿਲਾ ਮੈਂਬਰ ਹਮਲਾਵਰ ਵਿਵਹਾਰ ਕਰਦੇ ਹੋਏ ਅਤੇ ਬੈਨਰ ਅਤੇ ਤਖ਼ਤੀਆਂ ਲੈ ਕੇ ਦੂਜੇ ਪਾਸੇ ਚਲੇ ਗਏ। ਉਨ੍ਹਾਂ ਨੇ ਨਾ ਸਿਰਫ਼ ਪ੍ਰਧਾਨ ਮੰਤਰੀ ਦੀ ਸੀਟ ਨੂੰ ਘੇਰ ਲਿਆ, ਸਗੋਂ ਖਜ਼ਾਨਾ ਬੈਂਚਾਂ ਵਿਚ ਵੀ ਦਾਖਲ ਹੋ ਗਏ ਜਿੱਥੇ ਸੀਨੀਅਰ ਮੰਤਰੀ ਬੈਠਦੇ ਹਨ। ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਨਿਯਮਾਂ ਦੇ ਤਹਿਤ ਉਨ੍ਹਾਂ ਵਿਰੋਧੀ ਸੰਸਦ ਮੈਂਬਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਸਦਨ ਦੇ ਅਹਾਤੇ ਵਿਚ ਅਜਿਹੇ ਘਿਨਾਉਣੇ ਕੰਮ ਕੀਤੇ ਹਨ ਅਤੇ ਸਾਡੇ ਲੋਕਤੰਤਰੀ ਸੰਸਥਾਨਾਂ ਨੂੰ ਬਦਨਾਮ ਕੀਤਾ ਹੈ।

ਪਿਛਲੀ ਖ਼ਬਰ ਸੰਸਦ ਭਵਨ ਕੰਪਲੈਕਸ ’ਚ ਹੋਈ ਕਾਂਗਰਸ ਦੀ ਮੀਟਿੰਗ ਅਗਲੀ ਖ਼ਬਰ ਬਜਟ ਸੈਸ਼ਨ ਦਾ ਅੱਜ 10ਵਾਂ ਦਿਨ: ਵਿਰੋਧੀ ਧਿਰ ਲੋਕ ਸਭਾ ਸਪੀਕਰ ਨੂੰ ਅਹੁਦੇ ਤੋਂ ਹਟਾਉਣ ਲਈ ਪ੍ਰਸਤਾਵ ਕਰ ਰਿਹੈ ਤਿਆਰ