23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-02-2026

ਮੋਗਾ ’ਚ ਦਿਨ ਦਿਹਾੜੇ ਗੋਲੀਬਾਰੀ

ਮੋਗਾ, 10 ਫਰਵਰੀ - ਮੋਗਾ ’ਚ ਦਿਨ ਦਿਹਾੜੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮੋਗਾ ਦੇ ਜ਼ੀਰਾ ਰੋਡ ਸਥਿਤ ਅਣ-ਪਛਾਤਿਆਂ ਵਲੋਂ 2 ਪ੍ਰਵਾਸੀ ਮਜ਼ਦੂਰਾਂ...

ਅਜੀਤ ਡੈਸਕ 10-02-2026

ਮੋਗਾ, 10 ਫਰਵਰੀ - ਮੋਗਾ ’ਚ ਦਿਨ ਦਿਹਾੜੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮੋਗਾ ਦੇ ਜ਼ੀਰਾ ਰੋਡ ਸਥਿਤ ਅਣ-ਪਛਾਤਿਆਂ ਵਲੋਂ 2 ਪ੍ਰਵਾਸੀ ਮਜ਼ਦੂਰਾਂ ’ਤੇ ਗੋਲੀਆਂ ਚਲਾਈਆਂ ਗਈਆਂ ਹਨ। ਇਹ ਪ੍ਰਵਾਸੀ ਮਜ਼ਦੂਰ ਫੈਕਟਰੀ ਤੋਂ ਆਪਣੇ ਕੁਆਟਰਾਂ ਵਿਚ ਖਾਣਾ ਖਾਣ ਜਾ ਰਹੇ ਸੀ।

ਗੋਲੀ ਲੱਗਣ ਨਾਲ ਪ੍ਰਵਾਸੀ ਮਜ਼ਦੂਰ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਵਿਚ ਇਕ ਦੀ ਹਾਲਤ ਨਾਜ਼ੁਕ ਅਤੇ ਦੂਜਾ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਫਿਲਹਾਲ ਮੌਕੇ ’ਤੇ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਮੁੜ ਰੱਦ ਅਗਲੀ ਖ਼ਬਰ ਟਰੈਕਟਰ ਟਰਾਲੀ ਅਤੇ ਸਕੂਟਰੀ ਦੀ ਟੱਕਰ ’ਚ ਔਰਤ ਗੰਭੀਰ ਜ਼ਖਮੀ