23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਕੂਨੋ ਨੈਸ਼ਨਲ ਪਾਰਕ ’ਚ ਲਿਆਂਦੀ ਚੀਤਾ ਗਾਮਿਨੀ ਨੇ ਤਿੰਨ ਬੱਚਿਆਂ ਨੂੰ ਦਿੱਤਾ ਜਨਮ

ਭੋਪਾਲ, 18 ਫਰਵਰੀ- ਦੱਖਣੀ ਅਫ਼ਰੀਕਾ ਤੋਂ ਕੁਨੋ ਨੈਸ਼ਨਲ ਪਾਰਕ ਵਿਚ ਲਿਆਂਦੀ ਗਈ ਚੀਤਾ ਗਾਮਿਨੀ ਨੇ 18 ਫਰਵਰੀ ਨੂੰ ਤਿੰਨ ਸਿਹਤਮੰਦ ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਖ਼ਬਰ ਦੱਖਣੀ....

ਅਜੀਤ ਡੈਸਕ 18-02-2026

ਭੋਪਾਲ, 18 ਫਰਵਰੀ- ਦੱਖਣੀ ਅਫ਼ਰੀਕਾ ਤੋਂ ਕੁਨੋ ਨੈਸ਼ਨਲ ਪਾਰਕ ਵਿਚ ਲਿਆਂਦੀ ਗਈ ਚੀਤਾ ਗਾਮਿਨੀ ਨੇ 18 ਫਰਵਰੀ ਨੂੰ ਤਿੰਨ ਸਿਹਤਮੰਦ ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਖ਼ਬਰ ਦੱਖਣੀ ਅਫ਼ਰੀਕੀ ਚੀਤਿਆਂ ਦੇ ਭਾਰਤ ਵਿਚ ਆਉਣ ਦੀ ਤੀਜੀ ਵਰ੍ਹੇਗੰਢ 'ਤੇ ਆਈ ਹੈ। ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਸਾਂਝੀ ਕੀਤੀ।

ਮੰਤਰੀ ਭੂਪੇਂਦਰ ਯਾਦਵ ਨੇ ਇਸ ਪ੍ਰਾਪਤੀ ਨੂੰ ਭਾਰਤ ਦੇ ਇਤਿਹਾਸਕ ਸੰਭਾਲ ਮੁਹਿੰਮ ਦੀ ਇਕ ਵੱਡੀ ਸਫਲਤਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ 'ਪ੍ਰੋਜੈਕਟ ਚੀਤਾ' ਲਈ ਇਕ ਮਹੱਤਵਪੂਰਨ ਮੀਲ ਪੱਥਰ ਹੈ। ਗਾਮਿਨੀ ਦੂਜੀ ਵਾਰ ਮਾਂ ਬਣੀ ਹੈ। ਇਹ ਭਾਰਤੀ ਧਰਤੀ 'ਤੇ ਚੀਤਿਆਂ ਦਾ ਨੌਵਾਂ ਸਫਲ ਬੱਚਾ ਹੈ। ਇਨ੍ਹਾਂ ਨਵੇਂ ਬੱਚਿਆਂ ਦੇ ਜਨਮ ਦੇ ਨਾਲ ਭਾਰਤ ਵਿਚ ਪੈਦਾ ਹੋਣ ਵਾਲੇ ਬਚੇ ਹੋਏ ਬੱਚਿਆਂ ਦੀ ਗਿਣਤੀ 27 ਹੋ ਗਈ ਹੈ। ਦੇਸ਼ ਵਿਚ ਚੀਤਿਆਂ ਦੀ ਕੁੱਲ ਆਬਾਦੀ ਹੁਣ 38 ਹੋ ਗਈ ਹੈ।


ਮੱਧ ਪ੍ਰਦੇਸ਼ ਦੇ ਮੁੱਖ ਡਾ. ਮੋਹਨ ਯਾਦਵ ਨੇ ਵੀ ਇਸ ਸੰਬੰਧੀ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਹੈ।

 

ਪਿਛਲੀ ਖ਼ਬਰ ਚੋਣ ਕਮਿਸ਼ਨ ਵਲੋਂ ਰਾਜ ਸਭਾ ਦੀਆਂ ਚੋਣਾਂ ਦਾ ਐਲਾਨ ਅਗਲੀ ਖ਼ਬਰ ਬਠਿੰਡਾ ਨੂੰ ਜਾਂਦੇ ਰਸਤਿਆਂ ’ਤੇ ਪੁਲਿਸ ਨੇ ਕੀਤੀ ਨਾਕਾਬੰਦੀ