26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅੱਜ ਹਿਮਾਚਲ ਦੇ ਕਾਂਗਰਸ ਆਗੂਆਂ ਦੀ ਪਾਰਟੀ ਹਾਈ ਕਮਾਂਡ ਨਾਲ ਹੋਵੇਗੀ ਅਹਿਮ ਮੀਟਿੰਗ

ਨਵੀਂ ਦਿੱਲੀ, 20 ਫਰਵਰੀ- ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮੱਲਿਕ ਅਰਜੁਨ ਖੜਗੇ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਵਿਚ ਅੱਜ ਹਿਮਾਚਲ ਕਾਂਗਰਸ ਆਗੂਆਂ ਦੀ ਇਕ ਮਹੱਤਵਪੂਰਨ ਮੀਟਿੰਗ....

ਅਜੀਤ ਡੈਸਕ 20-02-2026

ਨਵੀਂ ਦਿੱਲੀ, 20 ਫਰਵਰੀ- ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮੱਲਿਕ ਅਰਜੁਨ ਖੜਗੇ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਵਿਚ ਅੱਜ ਹਿਮਾਚਲ ਕਾਂਗਰਸ ਆਗੂਆਂ ਦੀ ਇਕ ਮਹੱਤਵਪੂਰਨ ਮੀਟਿੰਗ ਹੋਵੇਗੀ। ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅੱਜ ਦਿੱਲੀ ਵਿਚ ਕਾਂਗਰਸ ਹਾਈਕਮਾਂਡ ਨਾਲ ਇਕ ਮਹੱਤਵਪੂਰਨ ਮੀਟਿੰਗ ਹੋਣ ਵਾਲੀ ਹੈ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕ ਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨਾਲ ਹੋਣ ਵਾਲੀ ਇਸ ਮੀਟਿੰਗ ਵਿਚ ਮਾਲੀਆ ਘਾਟਾ ਗ੍ਰਾਂਟ (ਆਰਡੀਜੀ) ਨੂੰ ਬੰਦ ਕਰਨ, ਰਾਜ ਸਭਾ ਚੋਣ ਉਮੀਦਵਾਰਾਂ ਅਤੇ ਕੈਬਨਿਟ ਵਿਸਥਾਰ ਵਰਗੇ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਕੈਬਨਿਟ ਮੰਤਰੀ ਅਤੇ ਸੂਬਾ ਕਾਂਗਰਸ ਪ੍ਰਧਾਨ ਇਸ ਮੀਟਿੰਗ ਲਈ ਕੱਲ੍ਹ ਸ਼ਾਮ ਦਿੱਲੀ ਪਹੁੰਚੇ। ਸੂਬਾ ਮਾਮਲਿਆਂ ਦੇ ਇੰਚਾਰਜ ਰਜਨੀ ਪਾਟਿਲ, ਸਹਿ-ਇੰਚਾਰਜ ਚੇਤਨ ਚੌਹਾਨ ਅਤੇ ਵਿਦਿਤ ਚੌਧਰੀ ਵੀ ਮੌਜੂਦ ਰਹਿਣਗੇ।

ਦੱਸਿਆ ਜਾ ਰਿਹਾ ਹੈ ਕਿ 16ਵੇਂ ਵਿੱਤ ਕਮਿਸ਼ਨ ਨੇ ਆਰ.ਡੀ.ਜੀ. ਨੂੰ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ, ਜਿਸ ਨਾਲ ਹਿਮਾਚਲ ਵਿਚ ਆਰਥਿਕ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਰ.ਡੀ.ਜੀ. ਦੀ ਬਹਾਲੀ ਲਈ ਹਰ ਪੱਧਰ 'ਤੇ ਲੜਨ ਦਾ ਪ੍ਰਣ ਲਿਆ ਹੈ। ਇਹ ਮੁੱਦਾ ਪਹਿਲਾਂ ਕੇਂਦਰ ਸਰਕਾਰ ਕੋਲ ਉਠਾਇਆ ਜਾਵੇਗਾ। ਜੇਕਰ ਇਸ ਦੇ ਬਾਵਜੂਦ ਆਰ.ਡੀ.ਜੀ. ਨੂੰ ਬਹਾਲ ਨਹੀਂ ਕੀਤਾ ਜਾਂਦਾ ਹੈ, ਤਾਂ ਸੂਬਾ ਸਰਕਾਰ ਕਾਨੂੰਨੀ ਲੜਾਈ ਵੀ ਲੜ ਸਕਦੀ ਹੈ।

 

ਪਿਛਲੀ ਖ਼ਬਰ ਦਿੱਲੀ ’ਚ ਰੁੱਖ ਲਗਾਉਣਾ ਹਵਾ ਨੂੰ ਵਿਗੜਨ ਤੋਂ ਰੋਕਣ ਲਈ ਹੈ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ- ਸੁਪਰੀਮ ਕੋਰਟ ਅਗਲੀ ਖ਼ਬਰ ਮਾਮਲਾ ਅਮਿਤ ਸ਼ਾਹ ਵਿਰੁੱਧ ਟਿੱਪਣੀ ਦਾ: ਰਾਹੁਲ ਗਾਂਧੀ ਅੱਜ ਨਿੱਜੀ ਤੌਰ ਅਦਾਲਤ ’ਚ ਕਰਵਾਉਣਗੇ ਬਿਆਨ ਦਰਜ