28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਘਰੇਲੂ ਜਾਇਦਾਦ ਦੀ ਵੰਡ ਤੋਂ ਦੁਖੀ ਵਿਅਕਤੀ ਨੇ ਵੀਡੀਓ ਜਾਰੀ ਕਰਕੇ ਕੀਤੀ ਖੁਦਕੁਸ਼ੀ

ਅਜਨਾਲਾ, (ਅੰਮ੍ਰਿਤਸਰ), 20 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਜੱਗੀਵਾਲ (ਸਾਰੰਗਦੇਵ) ਦੇ ਇਕ ਵਿਅਕਤੀ ਵਲੋਂ ਘਰੇਲੂ ਜਾਇਦਾਦ ਦੀ ਵੰਡ ਤੋਂ ਦੁਖੀ ਹੋ ਕੇ ਇਕ....

ਅਜੀਤ ਡੈਸਕ 21-02-2026

ਅਜਨਾਲਾ, (ਅੰਮ੍ਰਿਤਸਰ), 20 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਜੱਗੀਵਾਲ (ਸਾਰੰਗਦੇਵ) ਦੇ ਇਕ ਵਿਅਕਤੀ ਵਲੋਂ ਘਰੇਲੂ ਜਾਇਦਾਦ ਦੀ ਵੰਡ ਤੋਂ ਦੁਖੀ ਹੋ ਕੇ ਇਕ ਵੀਡੀਓ ਜਾਰੀ ਕਰਨ ਤੋਂ ਬਾਅਦ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕਸ਼ੀ ਕਰ ਲੈਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਥਾਣਾ ਅਜਨਾਲਾ ਦੀ ਪੁਲਿਸ ਵਲੋਂ ਮ੍ਰਿਤਕ ਪ੍ਰੀਤਮ ਸਿੰਘ ਦੇ ਭਾਣਜੇ ਰਾਜਬੀਰ ਸਿੰਘ ਦੇ ਬਿਆਨਾਂ ’ਤੇ ਪਿੰਡ ਸਾਰੰਗ ਦੇਵ ਦੇ ਮੌਜੂਦਾ ਸਰਪੰਚ ਬਲਦੇਵ ਸਿੰਘ ਦੇਬਾ, ਮ੍ਰਿਤਕ ਦੇ ਭਰਾ ਅੰਗਰੇਜ਼ ਸਿੰਘ ਲੱਖਾ ਫੌਜੀ, ਸਿਮਰਨ, ਭਜਨ, ਸ਼ਿੰਦੋ, ਸੁਰਜੀਤ ਸਿੰਘ, ਕਸ਼ਮੀਰ ਸਿੰਘ, ਜੋਗਾ ਸਰਪੰਚ, ਨੱਥਾ ਸਿੰਘ, ਬੱਗਾ ਸਿੰਘ ਅਤੇ ਪਰਵਿੰਦਰ ਸਿੰਘ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਖੱਡ ’ਚ ਡਿੱਗੀ ਸੀ.ਆਰ.ਪੀ.ਐਫ.ਦੀ ਗੱਡੀ ਅਗਲੀ ਖ਼ਬਰ ਸਾਡੀ ਸਰਕਾਰ ਵਲੋਂ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦੇ ਹੋਏ ਪੂਰੇ- ਮੁੱਖ ਮੰਤਰੀ ਹਰਿਆਣਾ