ਨਵੀਂ ਦਿੱਲੀ, 22 ਫਰਵਰੀ: ਏਆਈ ਸਮਿਟ ਨੂੰ ਲੈ ਕੇ ਮਾਮਲਾ ਇਕ ਮੌਕੇ ਫਿਰ ਚਰਚਾ ਵਿਚ ਆ ਗਿਆ। ਇਸ ਨੂੰ ਲੈ ਕੇ ਪੀਐਮ ਮੋਦੀ ਨੇ ਕਾਂਗਰਸ ਉਤੇ ਨਿਸ਼ਾਨਾ ਸਾਧਿਆ ਹੈ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਰਠ ਤੋਂ ਬੋਲਦਿਆਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਪਿਛਲੀ ਸਰਕਾਰ 'ਤੇ ਘੁਟਾਲਿਆਂ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਏਆਈ ਇਮਪੈਕਟ ਸੰਮੇਲਨ ਵਿਚ ਯੂਥ ਕਾਂਗਰਸ ਵਲੋਂ ਕੀਤੇ ਗਏ ਪ੍ਰਦਰਸ਼ਨ ਨੂੰ ਕਾਂਗਰਸ ਦੀ ਗੰਦੀ ਰਾਜਨੀਤੀ ਦੱਸਿਆ। ਇਥੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗਲੋਬਲ ਸਮਾਗਮ ਨੂੰ ਗੰਦੀ ਅਤੇ ਨੰਗੀ ਰਾਜਨੀਤੀ ਦਾ ਅਖਾੜਾ ਬਣਾ ਦਿੱਤਾ।
ਐਤਵਾਰ ਨੂੰ ਮੇਰਠ ਵਿਚ ਆਪਣੇ ਸੰਬੋਧਨ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਇਕ ਪਾਸੇ, ਦੇਸ਼ ਵਾਸੀ ਭਾਰਤ ਨੂੰ ਵਿਕਸਤ ਕਰਨ ਲਈ ਕੰਮ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਦੇਸ਼ ਅੰਦਰ ਕੁਝ ਸਿਆਸੀ ਪਾਰਟੀਆਂ ਹਨ, ਜੋ ਭਾਰਤ ਦੀ ਸਫਲਤਾ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ। ਦੁਨੀਆ ਦਾ ਸਭ ਤੋਂ ਵੱਡਾ ਏਆਈ ਸੰਮੇਲਨ ਭਾਰਤ ਵਿਚ ਹੋਇਆ, ਅਤੇ ਦੁਨੀਆ ਭਰ ਦੇ 80 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਦਿੱਲੀ ਆਏ। ਪੂਰਾ ਦੇਸ਼ ਮਾਣ ਨਾਲ ਭਰ ਗਿਆ, ਪਰ ਕਾਂਗਰਸ ਅਤੇ ਇਸਦੇ ਵਾਤਾਵਰਣ ਨੇ ਕੀ ਕੀਤਾ?"