05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੇਸ਼ੀ ਭੁਗਤਣ ਆਏ ਬਿਕਰਮ ਸਿੰਘ ਮਜੀਠੀਆ ਨੇ ਚੁੱਕੇ ਵੱਡੇ ਸਵਾਲ

ਚੰਡੀਗੜ੍ਹ, 24 ਫਰਵਰੀ (ਕਪਿਲ ਵਧਵਾ)- ਬਿਕਰਮ ਸਿੰਘ ਮਜੀਠੀਆ ਨੇ ਆਪਣੇ ਖ਼ਿਲਾਫ਼ ਦਰਜ ਮਾਮਲੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2021 ਵਿਚ ਉਨ੍ਹਾਂ ਸਮੇਤ ਕੁਝ....

ਅਜੀਤ ਡੈਸਕ 24-02-2026

ਚੰਡੀਗੜ੍ਹ, 24 ਫਰਵਰੀ (ਕਪਿਲ ਵਧਵਾ)- ਬਿਕਰਮ ਸਿੰਘ ਮਜੀਠੀਆ ਨੇ ਆਪਣੇ ਖ਼ਿਲਾਫ਼ ਦਰਜ ਮਾਮਲੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2021 ਵਿਚ ਉਨ੍ਹਾਂ ਸਮੇਤ ਕੁਝ ਆਗੂਆਂ ਅਤੇ ਪਾਰਟੀ ਵਰਕਰਾਂ ਨੇ ਪੰਜਾਬ ਦੇ ਪਾਣੀਆਂ ’ਤੇ ਮਾਰੇ ਗਏ ਡਾਕੇ ਦੇ ਵਿਰੋਧ ਵਿਚ ਸ਼ਾਂਤਮਈ ਮੋਰਚਾ ਖੋਲ੍ਹਿਆ ਸੀ, ਜਿਸ ਤੋਂ ਬਾਅਦ ਉਸ ਸਮੇਂ ਦੇ ਮੁੱਖ ਮੰਤਰੀ ਦੇ ਦਬਾਅ ਹੇਠ ਚੰਡੀਗੜ੍ਹ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ। ਪੰਜਾਬ ਦੀ ਹਾਲੀਆ ਕਾਨੂੰਨ ਅਤੇ ਵਿਵਸਥਾ ਸਥਿਤੀ ’ਤੇ ਵਿਚਾਰ ਪ੍ਰਗਟ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਕੋਈ ਵਿਆਹ ਸ਼ਾਦੀ ਦੇ ਸਮਾਗਮ ਦੇ ਵਿਚ ਖੁਸ਼ੀਆਂ ਮਨਾਉਣ ਲਈ ਜਾਂਦਾ ਹੈ ਤਾਂ ਉਸ ਦੀ ਪੁੜਪੁੜੀ ’ਤੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਥਾਣੇ ਤੱਕ ਸੁਰੱਖਿਤ ਨਹੀਂ ਹਨ, ਕਿਸੇ ਜਗ੍ਹਾ ਬੰਬ ਧਮਾਕੇ ਹੋ ਰਹੇ ਹਨ ਅਤੇ ਬਾਹਰ ਬੈਠੇ ਗੈਂਗਸਟਰ ਵਪਾਰੀਆਂ ਤੋਂ ਫਿਰੋਤੀਆਂ ਮੰਗ ਰਹੇ ਹਨ।

ਪਿਛਲੀ ਖ਼ਬਰ ਬੱਸ 'ਚੋਂ ਡਿੱਗ ਕੇ ਹੇਠਾਂ ਆਉਣ ਕਾਰਨ ਬਜ਼ੁਰਗ ਦੀ ਮੌਤ ਅਗਲੀ ਖ਼ਬਰ ਰਾਜਪਾਲ ਕਟਾਰੀਆ ਨੇ ਹੁਸ਼ਿਆਰਪੁਰ ਵਿਖੇ 'ਵਾਕ ਅਗੇਂਸਟ ਡਰੱਗਜ਼ ਪਦਯਾਤਰਾ' ਦੀ ਕੀਤੀ ਸ਼ੁਰੂਆਤ