05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਪਾਈਸਜੈਟ ਦੀ ਫਲਾਈਟ ਦੀ ਹੋਈ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ, 24 ਫਰਵਰੀ - ਸਪਾਈਸਜੈੱਟ ਦੇ ਇਕ ਬੋਇੰਗ 737 ਜਹਾਜ਼ ਨੇ ਦਿੱਲੀ ਵਿਚ ਐਮਰਜੈਂਸੀ ਲੈਂਡਿੰਗ ਕੀਤੀ ਹੈ। ਫਲਾਈਟ ਐਸ.ਜੀ.-121 ਅੱਜ ਸਵੇਰੇ ਦਿੱਲੀ ਦੇ ਅੰਤਰਰਾਸ਼ਟਰੀ...

ਅਜੀਤ ਡੈਸਕ 24-02-2026

ਨਵੀਂ ਦਿੱਲੀ, 24 ਫਰਵਰੀ - ਸਪਾਈਸਜੈੱਟ ਦੇ ਇਕ ਬੋਇੰਗ 737 ਜਹਾਜ਼ ਨੇ ਦਿੱਲੀ ਵਿਚ ਐਮਰਜੈਂਸੀ ਲੈਂਡਿੰਗ ਕੀਤੀ ਹੈ। ਫਲਾਈਟ ਐਸ.ਜੀ.-121 ਅੱਜ ਸਵੇਰੇ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੇਹ ਲਈ ਰਵਾਨਾ ਹੋਈ ਸੀ। ਕੁਝ ਮਿੰਟਾਂ ਬਾਅਦ ਜਹਾਜ਼ ਦੇ ਇੰਜਣ 2 ਵਿਚ ਖਰਾਬੀ ਆ ਗਈ। ਫਿਰ ਪਾਇਲਟ ਨੇ ਜਹਾਜ਼ ਨੂੰ ਵਾਪਸ ਦਿੱਲੀ ਮੋੜ ਦਿੱਤਾ ਅਤੇ ਐਮਰਜੈਂਸੀ ਲੈਂਡਿੰਗ ਕੀਤੀ। ਫਲਾਈਟ ਵਿਚ 150 ਯਾਤਰੀ ਅਤੇ ਚਾਲਕ ਦਲ ਸਵਾਰ ਸਨ।

ਏਅਰਲਾਈਨ ਨੇ ਕਿਹਾ ਕਿ ਫਲਾਈਟ ਸੁਰੱਖਿਅਤ ਉਤਰ ਗਈ ਹੈ। ਕਾਕਪਿਟ ਵਿਚ ਅੱਗ ਲੱਗਣ ਦੀ ਕੋਈ ਚਿਤਾਵਨੀ ਨਹੀਂ ਮਿਲੀ ਹੈ ਤੇ ਸਾਰੇ ਯਾਤਰੀ ਸੁਰੱਖਿਅਤ ਹਨ।

ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਸ਼ਡਿਊਲ ਹੋਇਆ ਜਾਰੀ, 8 ਮਾਰਚ ਨੂੰ ਪੇਸ਼ ਹੋਵੇਗਾ ਬਜਟ ਅਗਲੀ ਖ਼ਬਰ ਬਠਿੰਡਾ ਕਿਸਾਨ ਤਸ਼ੱਦਦ ਮਾਮਲੇ 'ਚ ਭਾਕਿਯੂ ਉਗਰਾਹਾਂ ਨੇ ਬਰਨਾਲਾ 'ਚ ਸੱਦੀ ਬੈਠਕ