04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਬਡੂੰਗਰ ਵਲੋਂ ਪੰਥ ਦੇ ਉਘੇ ਸਾਹਿਤਕਾਰ ਅਤੇ ਮਹਾਨ ਵਿਦਵਾਨ ਭਾਈ ਹਰਸਿਮਰਨ ਸਿੰਘ ਦੀ ਅਚਾਨਕ ਮੌਤ ਉਤੇ ਦੁੱਖ ਪ੍ਰਗਟ

ਪਟਿਆਲਾ, 27 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਥ ਦੇ ਉਘੇ ਸਾਹਿਤਕਾਰ ਅਤੇ ਮਹਾਨ ਵਿਦਵਾਨ ਭਾਈ ਹਰਸਿਮਰਨ ਸਿੰਘ...

ਅਜੀਤ ਡੈਸਕ 27-02-2026

ਪਟਿਆਲਾ, 27 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਥ ਦੇ ਉਘੇ ਸਾਹਿਤਕਾਰ ਅਤੇ ਮਹਾਨ ਵਿਦਵਾਨ ਭਾਈ ਹਰਸਿਮਰਨ ਸਿੰਘ ਦੀ ਅਚਾਨਕ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਦੇ ਚਲੇ ਜਾਣ ਨਾਲ ਉਨ੍ਹਾਂ ਨੂੰ ਭਾਰੀ ਸਦਮਾ ਪੁੱਜਿਆ ਹੈ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਨੇ ਗੁਰਮਤਿ ਸਿਧਾਂਤ ਬਾਰੇ 19 ਪੁਸਤਕਾਂ ਲਿਖ ਕੇ ਪੰਥ ਦੀ ਝੋਲੀ ਵਿਚ ਪਾਈਆਂ ਹਨ, ਜੋ ਭਵਿੱਖ ਵਿਚ ਸਾਡੇ ਖੋਜਾਰਥੀਆਂ ਲਈ ਇਕ ਧਰੋਹਰ ਸਿੱਧ ਹੋਣਗੀਆਂ। ਉਨ੍ਹਾਂ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦਿਆਂ ਕਿਹਾ ਕਿ ਭਾਈ ਸਾਹਿਬ ਨੂੰ ਆਵਾਗਵਨ ਦੇ ਚੱਕਰ ਤੋਂ ਮੁਕਤ ਕਰਕੇ ਆਪਣੇ ਚਰਨ-ਕਮਲਾਂ ਵਿਚ ਨਿਵਾਸ ਬਖਸ਼ਣ ਅਤੇ ਪਿੰਡ, ਪਰਿਵਾਰ, ਸਕੇ-ਸਬੰਧੀਆਂ ਅਤੇ ਸਾਹਿਤਕ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਪਿਛਲੀ ਖ਼ਬਰ ਨਹੀਂ ਰਹੇ ਸਟੇਟ ਐਵਾਰਡੀ ਸਰਪੰਚ ਗੁਰਮੁੱਖ ਸਿੰਘ ਲਾਲੀ ਅਗਲੀ ਖ਼ਬਰ ਰਵਨੀਤ ਬਿੱਟੂ ਨੇ ਪਠਾਨਕੋਟ ਟਰੈਫਿਕ ਸਮੱਸਿਆ ਦਾ ਕੀਤਾ ਹੱਲ, ਹੁਣ ਡਲਹੌਜ਼ੀ ਰੋਡ ਸਟੇਸ਼ਨ ਤੋਂ ਚੱਲੇਗੀ ਹਿਮਾਚਲ ਨੂੰ ਟਰੇਨ