04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਵਿਜੀਲੈਂਸ ਵਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਗ੍ਰਿਫਤਾਰ

ਬਠਿੰਡਾ, 27 ਫਰਵਰੀ (ਅੰਮ੍ਰਿਤਪਾਲ ਸਿੰਘ ਵਲਾਣ)- ਵਿਜੀਲੈਂਸ ਬਿਊਰੋ ਬਠਿੰਡਾ ਨੇ ਇਕ ਪਟਵਾਰੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਦੇ ਇਕ ਬੁਲਾਰੇ ਨੇ...

ਅਜੀਤ ਡੈਸਕ 27-02-2026

ਬਠਿੰਡਾ, 27 ਫਰਵਰੀ (ਅੰਮ੍ਰਿਤਪਾਲ ਸਿੰਘ ਵਲਾਣ)- ਵਿਜੀਲੈਂਸ ਬਿਊਰੋ ਬਠਿੰਡਾ ਨੇ ਇਕ ਪਟਵਾਰੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਕੋਲ ਗਗਨਦੀਪ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਤਾਏ ਦੀ ਮੌਤ ਹੋਣ ਉਪਰੰਤ ਵਿਰਾਸਤ ਇੰਤਕਾਲ ਉਸ ਦੀ ਤਾਈ ਅਤੇ ਉਸ ਦੀਆਂ ਲੜਕੀਆਂ ਦੇ ਨਾਂ ਕਰਵਾਉਣ ਲਈ ਉਹ ਸੰਬੰਧਤ ਪਟਵਾਰੀ ਦੇ ਹਾੜੇ ਕੱਢ ਕੇ ਥੱਕ ਚੁੱਕੇ ਹਨ ਪਰ ਉਹ ਮੋਟੀ ਰਿਸ਼ਵਤ ਦੀ ਮੰਗ ਕਰ ਰਿਹਾ। ਬੁਲਾਰੇ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਅੱਜ ਬਠਿੰਡਾ ਦੇ ਪਟਵਾਰਖਾਨੇ ਵਿਚ ਜਾਲ ਵਿਛਾਇਆ ਗਿਆ ਤੇ ਪਟਵਾਰੀ ਮਨਜੋਤ ਸਿੰਘ ਹਲਕਾ ਕੋਟਸ਼ਮੀਰ-1 ਨੂੰ ਰਿਸ਼ਵਤ ਦੇ 10 ਹਜ਼ਾਰ ਰੁਪਏ ਲੈਂਦੇ ਸਮੇਂ ਗ੍ਰਿਫਤਾਰ ਕਰ ਲਿਆ। ਉਸ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਕਾਰ ਅਤੇ ਈ ਰਿਕਸ਼ੇ ਦੀ ਭਿਆਨਕ ਟੱਕਰ, ਦੋਵੇਂ ਚਾਲਕ ਗੰਭੀਰ ਜ਼ਖਮੀ ਅਗਲੀ ਖ਼ਬਰ ਅਬੋਹਰ-ਹਰਿਆਣਾ ਹਾਈਵੇ ‘ਤੇ ਲੁਟੇਰਾ ਗਿਰੋਹ ਦਾ ਪਰਦਾਫਾਸ਼, 24 ਘੰਟਿਆਂ 'ਚ 5 ਗ੍ਰਿਫ਼ਤਾਰ