23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪੁਤਿਨ ਤਣਾਅ ਘਟਾਉਣ ਲਈ ਖਾੜੀ ਦੇ ਆਗੂਆਂ ਨਾਲ ਨੇੜਲੇ ਸੰਪਰਕ 'ਚ : ਕ੍ਰੇਮਲਿਨ

ਮਾਸਕੋ, 3 ਮਾਰਚ (ਪੀ.ਟੀ.ਆਈ.)-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖਾੜੀ ਵਿਚ ਸੰਕਟ ਨੂੰ ਘਟਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਖੇਤਰੀ ਆਗੂਆਂ ਨਾਲ ਨੇੜਲੇ ਸੰਪਰਕ ਵਿਚ ਹਨ...

ਅਜੀਤ ਡੈਸਕ 03-03-2026

 ਮਾਸਕੋ, 3 ਮਾਰਚ (ਪੀ.ਟੀ.ਆਈ.)-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖਾੜੀ ਵਿਚ ਸੰਕਟ ਨੂੰ ਘਟਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਖੇਤਰੀ ਆਗੂਆਂ ਨਾਲ ਨੇੜਲੇ ਸੰਪਰਕ ਵਿਚ ਹਨ, ਕਿਉਂਕਿ ਈਰਾਨ ਆਪਣੇ ਖੇਤਰਾਂ ਵਿਚ ਅਮਰੀਕੀ ਸਹੂਲਤਾਂ ਅਤੇ ਬੁਨਿਆਦੀ ਢਾਂਚੇ 'ਤੇ ਵੱਡੇ ਹਮਲਿਆਂ ਦਾ ਜਵਾਬ ਦੇ ਰਿਹਾ ਹੈ। ਕ੍ਰੇਮਲਿਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕਾ ਅਤੇ ਇਜ਼ਰਾਈਲ ਨੇ ਸ਼ਨੀਵਾਰ ਨੂੰ ਈਰਾਨ ਵਿਰੁੱਧ ਸਾਂਝੇ ਹਮਲੇ ਕੀਤੇ, ਜਿਸ ਵਿਚ 86 ਸਾਲਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮਨੇਈ, ਉਨ੍ਹਾਂ ਦੀ ਧੀ ਅਤੇ ਪੋਤੇ-ਪੋਤੀਆਂ ਸਮੇਤ ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ। ਉਦੋਂ ਤੋਂ, ਈਰਾਨ ਨੇ ਆਲੇ ਦੁਆਲੇ ਦੇ ਖਾੜੀ ਰਾਜਾਂ ਵਿਚ ਕਈ ਅਮਰੀਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।

ਪਿਛਲੀ ਖ਼ਬਰ ਅਜਨਾਲਾ ਵਿਖੇ ਟਰੱਕ ਵਲੋਂ ਫੇਟ ਮਾਰਨ ਨਾਲ ਇਕ ਵਿਅਕਤੀ ਦੀ ਦਰਦਨਾਕ ਮੌਤ ਅਗਲੀ ਖ਼ਬਰ ਵੱਧਦੇ ਤਣਾਅ ਵਿਚਾਲੇ ਭਾਰਤੀ ਦੂਤਾਵਾਸ ਨੇ ਜ਼ਿਆਦਾਤਰ ਭਾਰਤੀ ਵਿਦਿਆਰਥੀਆਂ ਨੂੰ ਤਹਿਰਾਨ ਤੋਂ ਬਾਹਰ ਭੇਜਿਆ