23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-03-2026

ਬਲਾਕ ਸੰਮਤੀ ਗੁਰੂ ਹਰ ਸਹਾਏ ਦੇ ਚੇਅਰਮੈਨ ਦੀ ਚੋਣ ਮੁਲਤਵੀ

ਗੁਰੂ ਹਰ ਸਹਾਏ, 5 ਮਾਰਚ (ਹਰਚਰਨ ਸਿੰਘ ਸੰਧੂ)- ਬਲਾਕ ਸੰਮਤੀ ਗੁਰੂ ਹਰ ਸਹਾਏ ਦੀ ਚੋਣ ਲਈ ਅਜ ਮੀਟਿੰਗ ਰੱਖੀ ਗਈ ਸੀ, ਜਿਸ |ਚ ਉਪ ਮੰਡਲ ਮੈਜਿਸਟਰੇਟ ਬੇਅੰਤ ਸਿੰਘ ਸਿੱਧੂ....

ਅਜੀਤ ਡੈਸਕ 05-03-2026

ਗੁਰੂ ਹਰ ਸਹਾਏ, 5 ਮਾਰਚ (ਹਰਚਰਨ ਸਿੰਘ ਸੰਧੂ)-  ਬਲਾਕ ਸੰਮਤੀ ਗੁਰੂ ਹਰ ਸਹਾਏ ਦੀ ਚੋਣ ਲਈ ਅਜ ਮੀਟਿੰਗ ਰੱਖੀ ਗਈ ਸੀ, ਜਿਸ |ਚ ਉਪ ਮੰਡਲ ਮੈਜਿਸਟਰੇਟ ਬੇਅੰਤ ਸਿੰਘ ਸਿੱਧੂ, ਬੀ.ਡੀ.ਪੀ.ਓ. ਪਰਮਿੰਦਰ ਸਿੰਘ ਸਮੇਤ ਸਾਰਾ ਅਮਲਾ ਹਾਜ਼ਰ ਰਿਹਾ। ਇਸ ਚੋਣ ਵਿਚ ਕਾਂਗਰਸ ਵਲੋਂ ਚੁਣੇ ਗਏ 8 ਬਲਾਕ ਸੰਮਤੀ ਮੈਂਬਰ ਹਾਜ਼ਰ ਹੋਏ ਅਤੇ ਇਕ ਉਮੀਦਵਾਰ ਹਮਾਇਤ ਲਈ ਆਮ ਆਦਮੀ ਪਾਰਟੀ ਵਲੋਂ ਸ਼ਾਮਿਲ ਹੋਇਆ। ਇਸ ਸੰਬੰਧੀ ਉਪ ਮੰਡਲ ਮੈਜਿਸਟਰੇਟ ਬੇਅੰਤ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਕੋਰਮ ਪੂਰਾ ਨਾ ਹੋਣ ਕਾਰਨ ਇਹ ਚੋਣ ਅਗਲੇ ਹੁਕਮਾਂ ਲਈ ਮੁਲਤਵੀ ਕਰ ਦਿੱਤੀ ਹੈ। ਨਵੀਂ ਮਿਤੀ ਲਈ ਉਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ ਤੇ ਜਿਵੇਂ ਹੀ ਅਗਲੀ ਮਿਤੀ ਰੱਖੀ ਤਾਂ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।

ਪਿਛਲੀ ਖ਼ਬਰ ਇਕ ਅਸਥਿਰ ਪੜਾਅ ਵੱਲ ਵੱਧ ਰਹੀ ਹੈ ਦੁਨੀਆ- ਰਾਹੁਲ ਗਾਂਧੀ ਅਗਲੀ ਖ਼ਬਰ ਦਿਨ ਦਿਹਾੜੇ ਪਰਿਵਾਰ ਨੂੰ ਬੰਦੀ ਬਣਾ ਕੇ 2 ਤੋਂ 3 ਕਰੋੜ ਦੇ ਗਹਿਣਿਆਂ ਦੀ ਲੁੱਟ