26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਭਾਰਤ ਵਲੋਂ ਕਤਰ ’ਚ ਰਹਿ ਰਹੇ ਨਾਗਰਿਕਾਂ ਲਈ ‘ਐਡਵਾਈਜ਼ਰੀ’ ਜਾਰੀ

ਨਵੀਂ ਦਿੱਲੀ, 6 ਮਾਰਚ- ਭਾਰਤ ਵਲੋਂ ਕਤਰ ’ਚ ਰਹਿ ਰਹੇ ਨਾਗਰਿਕਾਂ ਲਈ ‘ਐਡਵਾਈਜ਼ਰੀ’ ਜਾਰੀ ਕੀਤੀ ਹੈ। ਭਾਰਤ ਨੇ ਈਰਾਨ-ਅਮਰਕੀਾ- ਇਜ਼ਰਾਇਲ ਵਿਚਾਲੇ ਚੱਲ ਰਹੇ ਤਣਾਅਪੂਰਨ ਮਾਹੌਲ ਨੂੰ ਲੈ ਕੇ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਭਾਰਤ ਸਰਕਾਰ ਨੇ...

ਅਜੀਤ ਡੈਸਕ 06-03-2026

ਨਵੀਂ ਦਿੱਲੀ, 6 ਮਾਰਚ- ਭਾਰਤ ਵਲੋਂ ਕਤਰ ’ਚ ਰਹਿ ਰਹੇ ਨਾਗਰਿਕਾਂ ਲਈ ‘ਐਡਵਾਈਜ਼ਰੀ’ ਜਾਰੀ ਕੀਤੀ ਹੈ। ਭਾਰਤ ਨੇ ਈਰਾਨ-ਅਮਰਕੀਾ- ਇਜ਼ਰਾਇਲ ਵਿਚਾਲੇ ਚੱਲ ਰਹੇ ਤਣਾਅਪੂਰਨ ਮਾਹੌਲ ਨੂੰ ਲੈ ਕੇ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਭਾਰਤ ਸਰਕਾਰ ਨੇ ਇਸ ਐਡਵਾਈਜ਼ਰੀ ਰਾਹੀਂ ਕਿਹਾ ਹੈ ਕਿ ਕਤਰ ’ਚ ਰਹਿ ਰਹੇ ਭਾਰਤੀ ਬਿਨਾਂ ਵਜ੍ਹਾ ਬਾਹਰ ਨਾ ਘੁੰਮਣ ਤੇ ਅਲਰਟ ਰਹਿਣ। ਭਾਰਤ ਨੇ ਦੋਹਾ ਰਹਿੰਦੇ ਭਾਰਤੀਆਂ ਨੂੰ ਖਿੜਕੀਆਂ ਤੇ ਖੁੱਲ੍ਹੀਆਂ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਕਤਰ ਵਿਚ ਫਸੇ ਸਾਰੇ ਭਾਰਤੀ ਯਾਤਰੀ ਸੰਬੰਧਤ ਏਅਰਲਾਈਨਾਂ ਨਾਲ ਸੰਪਰਕ ’ਚ ਰਹਿਣ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਉਹ ਕਤਰ ਦੇ ਅਧਿਕਾਰੀਆਂ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ।

ਪਿਛਲੀ ਖ਼ਬਰ ਜ਼ਿਲਾ ਗੁਰਦਸਪੂਰ ਵਿਚ ਵਾਪਰੀ ਲੁੱਟ ਦੀ ਵਾਰਦਾਤ 'ਚ ਖੋਹੀ ਗੱਡੀ ਟਾਂਡਾ ਤੋਂ ਬਰਾਮਦ ਅਗਲੀ ਖ਼ਬਰ ਰੈਪਰ ਤੇ ਗਾਇਕ ਬਾਦਸ਼ਾਹ ਖਿਲਾਫ ਪਰਚਾ ਦਰਜ