23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਗਰਮੀ ਕਾਰਨ ਸੂਬੇ ’ਚ ਬਿਜਲੀ ਦੀ ਮੰਗ 9422 ਮੈਗਾਵਾਟ ਤੱਕ ਪੁੱਜੀ

ਲਹਿਰਾ ਮੁਹੱਬਤ (ਬਠਿੰਡਾ), 10 ਮਾਰਚ (ਸੁਖਪਾਲ ਸਿੰਘ ਸੁੱਖੀ)-ਗਰਮੀ ਵਧਣ ਨਾਲ ਅੱਜ ਸੂਬੇ ਭਰ ਵਿਚ ਬਿਜਲੀ ਦੀ ਮੰਗ 9422 ਮੈਗਾਵਾਟ ਤੱਕ ਪੁੱਜਣ ਕਾਰਨ ਪਾਵਰਕਾਮ ਨੇ 6351 ਮੈਗਾਵਾਟ...

ਅਜੀਤ ਡੈਸਕ 10-03-2026

ਲਹਿਰਾ ਮੁਹੱਬਤ (ਬਠਿੰਡਾ), 10 ਮਾਰਚ (ਸੁਖਪਾਲ ਸਿੰਘ ਸੁੱਖੀ)- ਗਰਮੀ ਵਧਣ ਨਾਲ ਅੱਜ ਸੂਬੇ ਭਰ ਵਿਚ ਬਿਜਲੀ ਦੀ ਮੰਗ 9422 ਮੈਗਾਵਾਟ ਤੱਕ ਪੁੱਜਣ ਕਾਰਨ ਪਾਵਰਕਾਮ ਨੇ 6351 ਮੈਗਾਵਾਟ ਬਾਹਰੀ ਸ੍ਰੋਤਾਂ ਤੋਂ ਬਿਜਲੀ ਪ੍ਰਾਪਤ ਕੀਤੀ ਹੈ।

ਜਾਣਕਾਰੀ ਅਨੁਸਾਰ ਪਾਵਰਕਾਮ ਦੇ ਆਪਣੇ ਸਰਕਾਰੀ ਖੇਤਰ ਦੇ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ 920 ਮੈਗਾਵਾਟ ਉਤਪਾਦਨ ਦੇ 4 ਯੂਨਿਟਾਂ ਵਿਚੋਂ 3 ਯੂਨਿਟਾਂ ਤੋਂ 420 ਮੈਗਾਵਾਟ ਤੇ ਇਕ ਯੂਨਿਟ ਸਾਲਾਨਾ ਮੁਰੰਮਤ ਲਈ ਬੰਦ ਹੈ। ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ਦੇ 4 ਯੂਨਿਟਾਂ ਵਿਚੋਂ 508 ਮੈਗਾਵਾਟ ਤੇ ਗੁਰੂ ਅੰਗਦ ਦੇਵ ਤਾਪ ਘਰ ਗੋਇੰਦਵਾਲ ਦਾ ਇਕ ਯੂਨਿਟ 142 ਮੈਗਾਵਾਟ ਤੇ ਦੂਜਾ ਬੰਦ ਪਿਆ ਹੈ।

ਦੂਜੇ ਪਾਸੇ ਪਾਵਰਕਾਮ ਦੇ ਪਣ ਬਿਜਲੀ ਘਰ ਤੋਂ 266 ਮੈਗਾਵਾਟ, ਨਵਿਆਉਣ ਤੇ ਨਾ ਨਵਿਆਉਣ ਯੋਗ ਸ੍ਰੋਤਾਂ ਰਾਹੀਂ 360 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ। ਨਿੱਜੀ ਖੇਤਰ ਦੇ ਤਾਪ ਘਰ ਰਾਜਪੁਰਾ ਦੇ ਦੋ ਯੂਨਿਟਾਂ ਵਿਚੋਂ ਇਕ 410 ਮੈਗਵਾਟ ਉਤੇ ਇਕ ਬੰਦ ਸੀ। ਇਸੇ ਤਰ੍ਹਾਂ ਤਲਵੰਡੀ ਸਾਬੋ ਦੇ 3 ਯੂਨਿਟਾਂ ਤੋਂ 960 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ। ਇਨ੍ਹਾਂ ਸਾਰੇ ਸ੍ਰੋਤਾਂ ਰਾਹੀਂ ਸੂਬੇ ਭਰ ਵਿਚ 3071 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਸੀ ਤੇ ਬਾਕੀ 6351 ਮੈਗਾਵਾਟ ਬਾਹਰੋਂ ਕੇਂਦਰੀ ਪੂਲ ਤੋਂ ਪ੍ਰਾਪਤ ਕਰਕੇ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ।ਮਾਹਿਰਾ ਦਾ ਕਹਿਣਾ ਹੈ ਕਿ ਇਸ ਵਾਰ ਗਰਮੀ ਦੀ ਸ਼ੁਰੂਆਤ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੂਬੇ ਵਿਚ ਬਿਜਲੀ ਦੀ ਮੰਗ ਦਾ ਅੰਕੜਾ 17000 ਹਜ਼ਾਰ ਮੈਗਾਵਾਟ ਤੋਂ ਪਾਰ ਹੋਣ ਦੀ ਸੰਭਾਵਨਾ ਹੈ।

ਦੂਜੇ ਪਾਸੇ ਵਧ ਰਹੀ ਗਰਮੀ ਸਬੰਧੀ ਅਜੇ ਤੱਕ ਸਰਕਾਰ ਨੇ ਪਾਵਰ ਸਬੰਧੀ ਆਪਣਾ ਟੀਚਾ ਪੇਸ਼ ਕੀਤਾ ਨਹੀਂ ।ਇਸ ਸਬੰਧੀ ਪਾਵਰਕਾਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਬਸੰਤ ਗਰਗ ਨਾਲ ਫੋਨ ਰਾਹੀਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਪਿਛਲੀ ਖ਼ਬਰ ਸੱਤਾਧਾਰੀ ਪਾਰਟੀ ਦਾ ਸਰਪੰਚ 18 ਪੈਕੇਟ ਹੈਰੋਇਨ ਸਣੇ ਕਾਬੂ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਪੀ.ਐਸ.ਯੂ. ਵਲੋਂ ਪੀ.ਟੀ. ਏ. ਫੰਡਾਂ ਦੀ ਲੁੱਟ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ