23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਜੰਗ ਦਾ ਅਸਰ- ਬਠਿੰਡਾ ਅਤੇ ਨੰਗਲ ਖਾਦ ਫੈਕਟਰੀ ‘ਚ ਯੂਰੀਆ ਦਾ ਉਤਪਾਦਨ ਬੰਦ

ਬਠਿੰਡਾ, 11 ਮਾਰਚ (ਸੱਤਪਾਲ ਸਿੰਘ ਸਿਵੀਆਂ)- ਅਮਰੀਕਾ–ਇਰਾਨ ਜੰਗ ਦਾ ਅਸਰ ਹੁਣ ਪੰਜਾਬ ਦੇ ਕਾਰਖਾਨਿਆਂ ‘ਤੇ ਵੀ ਪੈਣ ਲੱਗਿਆ ਹੈ, ਜਿਸ ਦੇ ਚਲਦਿਆਂ ਪੰਜਾਬ ‘ਚ ਸਥਿਤ ਦੋ ਕੌਮੀ ਖਾਦ....

ਅਜੀਤ ਡੈਸਕ 11-03-2026

ਬਠਿੰਡਾ, 11 ਮਾਰਚ (ਸੱਤਪਾਲ ਸਿੰਘ ਸਿਵੀਆਂ)- ਅਮਰੀਕਾ–ਇਰਾਨ ਜੰਗ ਦਾ ਅਸਰ ਹੁਣ ਪੰਜਾਬ ਦੇ ਕਾਰਖਾਨਿਆਂ ‘ਤੇ ਵੀ ਪੈਣ ਲੱਗਿਆ ਹੈ, ਜਿਸ ਦੇ ਚਲਦਿਆਂ ਪੰਜਾਬ ‘ਚ ਸਥਿਤ ਦੋ ਕੌਮੀ ਖਾਦ ਕਾਰਖਾਨਿਆਂ ਬਠਿੰਡਾ ਅਤੇ ਨੰਗਲ ਵਿਚ ਯੂਰੀਆ ਖਾਦ ਦਾ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ। ਅਜਿਹਾ ਯੂਰੀਆ ਦੇ ਉਤਪਾਦਨ ਲਈ ਵਰਤੀ ਜਾਂਦੀ ਤਰਲ ਕੁਦਰਤੀ ਗੈਸ (ਐਲ.ਐਨ.ਜੀ.) ਵਿਚ ਗੈਸ ਅਥਾਰਟੀ ਆਫ਼ ਇੰਡੀਆ ਲਿਮਟਿਡ (ਗੇਲ) ਵਲੋਂ 10 ਫੀਸਦੀ ਤੱਕ ਕਟੌਤੀ ਕਰਨ ਕਰਕੇ ਕੀਤਾ ਗਿਆ ਹੈ। ਯੂਰੀਆ ਦਾ ਉਤਪਾਦਨ ਬੰਦ ਹੋਣ ਕਰਕੇ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਵੱਡੀ ਕਿਲਤ ਨਾਲ ਜੁਝਣਾ ਪੈ ਸਕਦਾ ਹੈ।

ਪਿਛਲੀ ਖ਼ਬਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਪਾਲ ਸਿੰਘ ਖਹਿਰਾ ਦੇ ਪਿਛੇ ‘ਆਪ’ ਮਹਿਲਾਵਾਂ ਵਲੋਂ ਨਾਅਰੇਬਾਜ਼ੀ ਅਗਲੀ ਖ਼ਬਰ ਖਹਿਰਾ ਦੇ ਬਿਆਨ ਲਈ ਪੂਰੀ ਕਾਂਗਰਸ ਮੰਗੇ ਮੁਆਫ਼ੀ- ਅਮਨ ਅਰੋੜਾ