23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਏਅਰ ਇੰਡੀਆ ਤੋਂ ਬਾਅਦ ਹੁਣ ਇੰਡੀਗੋ ਨੇ ਵੀ ਵਧਾਇਆ ਕਿਰਾਇਆ

ਨਵੀਂ ਦਿੱਲੀ, 13 ਮਾਰਚ- ਈਰਾਨ-ਇਜ਼ਰਾਈਲ-ਅਮਰੀਕਾ ਵਿਚਾਲੇ ਚੱਲ ਰਹੇ ਤਣਾਅ ਕਾਰਨ ਤੇਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਹੁਣ ਕੌਮਾਂਤਰੀ ਤੇ ਘਰੇਲੂ ਉਡਾਣਾਂ ਉਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ...

ਅਜੀਤ ਡੈਸਕ 13-03-2026

ਨਵੀਂ ਦਿੱਲੀ, 13 ਮਾਰਚ- ਈਰਾਨ-ਇਜ਼ਰਾਈਲ-ਅਮਰੀਕਾ ਵਿਚਾਲੇ ਚੱਲ ਰਹੇ ਤਣਾਅ ਕਾਰਨ ਤੇਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਹੁਣ ਕੌਮਾਂਤਰੀ ਤੇ ਘਰੇਲੂ ਉਡਾਣਾਂ ਉਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਪਿਛਲੇ ਦਿਨੀਂ ਏਅਰ ਇੰਡੀਆ ਨੇ ਫਿਊਲ ਸਰਚਾਰਜ ਲਗਾ ਕੇ ਹਵਾਈ ਟਿਕਟਾਂ ਦੀ ਕੀਮਤ ਵਿਚ ਵਾਧਾ ਕੀਤਾ ਸੀ। ਇਸੇ ਦੇ ਮੱਦੇਨਜ਼ਰ ਹੁਣ ਇੰਡੀਗੋ ਨੇ ਵੀ ਆਪਣੀਆਂ ਕੌਮਾਂਤਰੀ ਤੇ ਘਰੇਲੂ ਉਡਾਣਾਂ ਦੇ ਕਿਰਾਇਆਂ ਵਿਚ ਵਾਧਾ ਕੀਤਾ ਹੈ। ਇੰਡੀਗੋ ਨੇ ਆਪਣੇ ਫਿਊਲ ਸਰਚਾਰਜ ਲਗਾ ਕੇ ਘਰੇਲੂ ਉਡਾਣਾਂ ਦੇ ਕਿਰਾਏ ਵਿਚ 425 ਰੁਪਏ ਤੇ ਕੌਮਾਂਤਰੀ ਉਡਾਣਾਂ ਦੀਆਂ ਕੀਮਤਾਂ ਵਿਚ 2300 ਰੁਪਏ ਦਾ ਇਜ਼ਾਫਾ ਕੀਤਾ ਹੈ।

ਪਿਛਲੀ ਖ਼ਬਰ ਸੜਕ ਵਿਚਾਲੇ ਪਈ ਬੱਜਰੀ ਕਾਰਨ ਭਿਆਨਕ ਹਾਦਸਾ, ਬਾਈਕ ਸਵਾਰ ਗੰਭੀਰ ਜ਼ਖਮੀ ਅਗਲੀ ਖ਼ਬਰ ਰੂਸੀ ਤੇਲ ਪਾਬੰਦੀਆਂ 'ਤੇ ਅਮਰੀਕਾ ਦੀ 30 ਦਿਨਾਂ ਦੀ ਛੋਟ ਸਹੀ ਫੈਸਲਾ ਨਹੀਂ- ਜ਼ੇਲੈਂਸਕੀ