25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-03-2026

ਆਈਆਰਜੀਸੀ ਨੇ ਜਵਾਬੀ ਹਮਲਿਆਂ ਦੀ 51ਵੀਂ ਲਹਿਰ ਵਿਚ ਅਮਰੀਕੀ ਅਲ-ਖਰਜ ਹਵਾਈ ਅੱਡੇ ਨੂੰ ਬਣਾਇਆ ਨਿਸ਼ਾਨਾ

ਤਹਿਰਾਨ (ਈਰਾਨ), 15 ਮਾਰਚ - ਸਰਕਾਰੀ ਪ੍ਰਸਾਰਕ ਪ੍ਰੈਸ ਟੀਵੀ ਦੀ ਰਿਪੋਰਟ ਅਨੁਸਾਰ, ਇਸਲਾਮਿਕ ਰੈਵੋਲਿਊਸ਼ਨ ਗਾਰਡਜ਼ ਕੋਰ (ਆਈਆਰਜੀਸੀ) ਨੇ ਆਪ੍ਰੇਸ਼ਨ ਟਰੂ ਪ੍ਰੋਮਿਸ 4 ਦੀ 51ਵੀਂ ਲਹਿਰ ਚਲਾਈ...

ਅਜੀਤ ਡੈਸਕ 15-03-2026

ਤਹਿਰਾਨ (ਈਰਾਨ), 15 ਮਾਰਚ - ਸਰਕਾਰੀ ਪ੍ਰਸਾਰਕ ਪ੍ਰੈਸ ਟੀਵੀ ਦੀ ਰਿਪੋਰਟ ਅਨੁਸਾਰ, ਇਸਲਾਮਿਕ ਰੈਵੋਲਿਊਸ਼ਨ ਗਾਰਡਜ਼ ਕੋਰ (ਆਈਆਰਜੀਸੀ) ਨੇ ਆਪ੍ਰੇਸ਼ਨ ਟਰੂ ਪ੍ਰੋਮਿਸ 4 ਦੀ 51ਵੀਂ ਲਹਿਰ ਚਲਾਈ ਹੈ, ਜਿਸ ਵਿਚ ਅਮਰੀਕੀ-ਇਜ਼ਰਾਈਲੀ ਦੁਸ਼ਮਣੀ ਜਾਰੀ ਰੱਖਣ ਦੇ ਬਦਲੇ ਵਜੋਂ ਪੂਰੇ ਖੇਤਰ ਵਿਚ ਅਮਰੀਕੀ ਫ਼ੌਜੀ ਸਥਾਪਨਾਵਾਂ ਵਿਰੁੱਧ ਮਿਜ਼ਾਈਲ ਹਮਲਿਆਂ ਦੀ ਇਕ ਲੜੀ ਸ਼ੁਰੂ ਕੀਤੀ ਗਈ ਹੈ।
ਆਈਆਰਜੀਸੀ ਨੇ ਕਿਹਾ ਕਿ ਹਮਲੇ ਦੇ ਨਵੀਨਤਮ ਪੜਾਅ ਵਿੱਚ ਤਰਲ-ਈਂਧਨ ਅਤੇ ਠੋਸ-ਈਂਧਨ ਮਿਜ਼ਾਈਲਾਂ ਦੇ ਰਣਨੀਤਕ ਮਿਸ਼ਰਣ ਦੀ ਵਰਤੋਂ ਕੀਤੀ ਗਈ। ਇਹ ਹਥਿਆਰ ਸਾਊਦੀ ਅਰਬ ਦੇ ਅਲ ਖਾਰਜ ਏਅਰ ਬੇਸ 'ਤੇ ਤਾਇਨਾਤ ਅਮਰੀਕੀ ਅੱਤਵਾਦੀ ਫੌਜ ਬਲਾਂ 'ਤੇ ਨਿਰਦੇਸ਼ਿਤ ਕੀਤੇ ਗਏ ਸਨ।
ਆਈਆਰਜੀਸੀ ਦੇ ਅਨੁਸਾਰ, ਅਲ ਖਾਰਜ ਸਹੂਲਤ ਨੇ "ਇਸਲਾਮੀ ਮਾਤਭੂਮੀ ਵਿਰੁੱਧ ਹਮਲੇ ਦੇ ਮੂਲ" ਵਜੋਂ ਕੰਮ ਕੀਤਾ ਹੈ। ਸਰਕਾਰੀ ਮੀਡੀਆ ਨੇ ਨੋਟ ਕੀਤਾ ਕਿ ਇਹ ਬੇਸ ਈਰਾਨੀ ਖੇਤਰ ਵਿਚ ਹਾਲ ਹੀ ਵਿੱਚ ਹੋਏ ਘੁਸਪੈਠ ਵਿਚ ਸ਼ਾਮਿਲ ਅਮਰੀਕੀ ਐਫ-35 ਅਤੇ ਢ-16 ਲੜਾਕੂ ਜਹਾਜ਼ਾਂ ਲਈ ਇਕ ਮਹੱਤਵਪੂਰਨ ਸਟੇਜਿੰਗ ਗਰਾਊਂਡ ਵਜੋਂ ਕੰਮ ਕਰਦਾ ਸੀ।

ਪਿਛਲੀ ਖ਼ਬਰ ਸੰਯੁਕਤ ਰਾਜ ਅਮਰੀਕਾ ਨੂੰ ਛੱਡਣਾ ਚਾਹੀਦਾ ਹੈ ਪੱਛਮੀ ਏਸ਼ੀਆ - ਮਸੂਦ ਪੇਜ਼ੇਸ਼ਕੀਅਨ ਅਗਲੀ ਖ਼ਬਰ ਚੋਣ ਕਮਿਸ਼ਨ ਅੱਜ ਕਰ ਸਕਦਾ ਹੈ ਚੋਣਾਂ ਵਾਲੇ ਰਾਜਾਂ ਵਿਚ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ