25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-03-2026

ਹਲਕੀ ਬਾਰਿਸ਼ ਤੇ ਤੇਜ਼ ਹਵਾਵਾਂ ਨੇ ਕਈ ਥਾਵਾਂ ’ਤੇ ਕਣਕਾਂ ਵਿਛਾਈਆਂ

ਸ੍ਰੀ ਮੁਕਤਸਰ ਸਾਹਿਬ, 16 ਮਾਰਚ (ਰਣਜੀਤ ਸਿੰਘ ਢਿੱਲੋਂ)- ਕਈ ਦਿਨਾਂ ਤੋਂ ਵਧੇ ਤਾਪਮਾਨ ਕਰਕੇ ਕਣਕ ਦੀ ਫਸਲ ਦਾ ਨੁਕਸਾਨ ਹੋ ਰਿਹਾ ਸੀ, ਪਰ ਅਚਾਨਕ ਮੌਸਮ ਦੇ ਬਦਲੇ ਮਿਜਾਜ਼ ਨੇ ਠੰਢ...

ਅਜੀਤ ਡੈਸਕ 16-03-2026

ਸ੍ਰੀ ਮੁਕਤਸਰ ਸਾਹਿਬ, 16 ਮਾਰਚ (ਰਣਜੀਤ ਸਿੰਘ ਢਿੱਲੋਂ)- ਕਈ ਦਿਨਾਂ ਤੋਂ ਵਧੇ ਤਾਪਮਾਨ ਕਰਕੇ ਕਣਕ ਦੀ ਫਸਲ ਦਾ ਨੁਕਸਾਨ ਹੋ ਰਿਹਾ ਸੀ, ਪਰ ਅਚਾਨਕ ਮੌਸਮ ਦੇ ਬਦਲੇ ਮਿਜਾਜ਼ ਨੇ ਠੰਢ ਤਾਂ ਕਰ ਦਿੱਤੀ, ਜੋ ਕਣਕ ਦੀ ਫਸਲ ਲਈ ਲਾਹੇਵੰਦ ਹੈ। ਪਰ ਹਲਕੀ ਬਾਰਿਸ਼ ਮਗਰੋਂ ਤੇਜ਼ ਵਗੀਆਂ ਹਵਾਵਾਂ ਨੇ ਕਈ ਪਿੰਡਾਂ ਵਿਚ ਜਿੱਥੇ ਕਣਕ ਦੀ ਫਸਲ ਨੂੰ ਪਾਣੀ ਲੱਗਿਆ ਹੋਇਆ ਸੀ, ਉਸ ਥਾਂ ’ਤੇ ਫਸਲ ਧਰਤੀ ’ਤੇ ਵਿਛਾ ਦਿੱਤੀ ਹੈ। ਜਿਸ ਨਾਲ ਕਣਕ ਦੇ ਝਾੜ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਮੌਸਮ ਦੀ ਚੱਲ ਰਹੀ ਲਗਾਤਾਰ ਖਰਾਬੀ ਕਾਰਨ ਕਿਸਾਨ ਚਿੰਤਤ ਹਨ, ਕਿਉਂਕਿ ਅਗਲੇ ਮਹੀਨੇ ਕਣਕ ਦੀ ਵਢਾਈ ਸ਼ੁਰੂ ਹੋਣੀ ਹੈ।

 

ਪਿਛਲੀ ਖ਼ਬਰ ਸਰਕਾਰੀ ਆਈਟੀਆਈ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਅਗਲੀ ਖ਼ਬਰ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਸੰਬੰਧੀ ਧਮਕੀ