27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-03-2026

ਕਲਾਨੌਰ ਪੰਚਾਇਤ ਸੰਮਤੀ ਚੇਅਰਮੈਨ ਦੀ ਚੋਣ ਅੱਜ, ਪੁਲਿਸ ਨੇ ਕੀਤੇ ਪੁਖਤਾ ਪ੍ਰਬੰਧ

ਕਲਾਨੌਰ (ਗੁਰਦਾਸਪੁਰ), 18 ਮਾਰਚ (ਪੁਰੇਵਾਲ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਇਤਿਹਾਸਕ ਕਸਬਾ ਕਲਾਨੌਰ ਵਿਚ ਪੰਚਾਇਤ ਸੰਮਤੀ ਦੀ ਅੱਜ ਚੇਅਰਮੈਨ ਅਤੇ....

ਅਜੀਤ ਡੈਸਕ 18-03-2026

ਕਲਾਨੌਰ (ਗੁਰਦਾਸਪੁਰ), 18 ਮਾਰਚ (ਪੁਰੇਵਾਲ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਇਤਿਹਾਸਕ ਕਸਬਾ ਕਲਾਨੌਰ ਵਿਚ ਪੰਚਾਇਤ ਸੰਮਤੀ ਦੀ ਅੱਜ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਹੋਣ ਜਾ ਰਹੀ ਚੋਣ ਨੂੰ ਸੁਚਾਰੂ ਢੰਗ ਨਾਲ ਨੇਪੜੇ ਚਾੜਨ ਲਈ ਪੰਜਾਬ ਪੁਲਿਸ ਵਾਲਾ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਥਾਨਕ ਐਸ.ਡੀ.ਐਮ. ਦਫ਼ਤਰ ਵਿਖੇ ਆਯੋਜਿਤ ਹੋਣ ਵਾਲੀ ਇਸ ਚੋਣ ਪ੍ਰਕਿਰਿਆ ਵਿਚ ਕਿਸੇ ਵੀ ਅਣ-ਹੋਣੀ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੰਚਾਇਤ ਸੰਮਤੀ ਕਲਾਨੌਰ ਵਿਚ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਨਿਯੁਕਤੀ ਸੰਬੰਧੀ ਪਹਿਲਾਂ ਚੋਣ ਦੋ ਵਾਰ ਰੱਦ ਹੋ ਚੁੱਕੀ ਹੈ।

ਦੱਸਣ ਯੋਗ ਹੈ ਕਿ ਬੀਤੇ ਦਿਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਕਸਬਾ ਡੇਰਾ ਬਾਬਾ ਨਾਨਕ ਵਿਖੇ ਵੀ ਪੰਚਾਇਤ ਸੰਮਤੀ ਦੀ ਚੋਣ ਦੌਰਾਨ ਵੱਡੀ ਸੰਖਿਆ ਵਿਚ ਪੁਲਿਸ ਅਮਲਾ ਤਾਇਨਾਤ ਸੀ ਅਤੇ ਇਸ ਦੌਰਾਨ ਜੱਗੂ ਭਗਵਾਨਪੁਰ ਦੇ ਰਿਸ਼ਤੇਦਾਰ ਰਾਜਵਿੰਦਰ ਕੌਰ ਵੋਟਾਂ ਨਾਲ ਚੇਅਰਪਰਸਨ ਬਣੇ ਸਨ।

ਪਿਛਲੀ ਖ਼ਬਰ ਮਾਮਲਾ-ਇਜ਼ਰਾਈਲ ਤੇ ਇਰਾਨ ਵਿਚਾਲੇ ਜੰਗ ਦਾ- ਦੋਹਾ ਵਲੋਂ 17 ਦਿਨ ਬਾਅਦ ਦੋਹਾ-ਅੰਮ੍ਰਿਤਸਰ ਵਿਚਾਲੇ ਮੁੜ ਉਡਾਣਾਂ ਸ਼ੁਰੂ ਅਗਲੀ ਖ਼ਬਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਸਖਤ ਕਾਨੂੰਨ ਬਣਾਇਆ ਜਾਵੇ- ਗਿਆਨੀ ਹਰਪ੍ਰੀਤ ਸਿੰਘ