07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-03-2026

ਜਲਾਲਾਬਾਦ ਰੈਲੀ : ਅਸੀਂ ਸਾਰੇ ਵਾਅਦੇ ਪੂਰੇ ਕੀਤੇ, ਵਿਰੋਧੀਆਂ ਕੋਲ ਸਾਡੇ ਖਿਲਾਫ ਕੋਈ ਮੁੱਦਾ ਨਹੀਂ- ਮੁੱਖ ਮੰਤਰੀ

ਜਲਾਲਾਬਾਦ (ਫਾਜ਼ਿਲਕਾ), 22 ਮਾਰਚ- ਅੱਜ ਜਲਾਲਾਬਾਦ ਵਿਚ ਪੰਜਾਬ ਸਰਕਾਰ ਦੀ ਵਿਕਾਸ ਰੌੈਲੀ ਹੋ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀਆਂ ਤੇ ਕਾਂਗਰਸੀਆਂ ਉਤੇ...

ਅਜੀਤ ਡੈਸਕ 22-03-2026

 ਜਲਾਲਾਬਾਦ (ਫਾਜ਼ਿਲਕਾ), 22 ਮਾਰਚ- ਅੱਜ ਜਲਾਲਾਬਾਦ ਵਿਚ ਪੰਜਾਬ ਸਰਕਾਰ ਦੀ ਵਿਕਾਸ ਰੌੈਲੀ ਹੋ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀਆਂ ਤੇ ਕਾਂਗਰਸੀਆਂ ਉਤੇ ਜੰਮ ਕੇ ਤਵਾ ਲਾਇਆ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਕਰਕੇ ਪੰਜਾਬ ਵਿਚੋਂ ਗਿਰਝਾਂ ਖਤਮ ਹੋ ਗਈਆਂ। ਇਨ੍ਹਾਂ ਨੇ ਲੋਕਾਂ ਦੀਆਂ ਹੱਡੀਆਂ ਚੂਸ ਲਈਆਂ। ਗਿਰਝਾਂ ਵਾਲੇ ਕੰਮ ਤਾਂ ਇਨ੍ਹਾਂ ਨੇ ਆਪ ਕੀਤੇ।

ਰੈਲੀ ਦੌਰਾਨ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਹੁਣ ਸਮੇਂ ਸਿਰ ਬਿਜਲੀ ਮਿਲਦੀ ਹੈ ਤੇ ਉਹ ਵੀ ਦਿਨ ਵੇਲੇ। ਹੁਣ ਕਿਸਾਨਾਂ ਨੂੰ ਜਨਰੇਟਰ ਨੀਂ ਖਰੀਦਣੇ ਪੈ ਰਹੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਲਈ ਘਰੇ ਚਿੱਠੀਆਂ ਆਉਂਦੀਆਂ ਹਨ। ਮਾਨ ਨੇ ਕਿਹਾ ਕਿ ਅਜੇ ਤਾਂ ਚਾਰ ਸਾਲ ਹੋਏ ਨੇ, ਅੱਗੋਂ ਦੇਖੋ ਕੀ ਹੁੰਦਾ। ਮੁੱਖ ਮੰਤਰੀ ਨੇ ਕਿਹਾ ਕਿ ਆਉਂਦੇ ਕੁਝ ਸਾਲਾਂ ਦੌਰਾਨ ਅਸੀਂ ਬਿਜਲੀ ਦੇ ਖੰਭੇ ਚੁੱਕ ਦੇਣੇ ਆ। ਅਸੀਂ ਫਾਈਬਰ ਤਾਰਾਂ ਪਾ ਕੇ ਅੰਰਡਗਰਾਊਂਡ ਕਰ ਦੇਣਾ ਸਭ ਕੁਝ।

ਮੁੱਖ ਮੰਤਰੀ ਨੇ ਕਿਹਾ  ਕਿ ਵਿਰੋਧੀਆਂ ਕੋਲ ਹੁਣ ਸਾਡੇ ਖਿਲਾਫ ਕੋਈ ਮੁੱਦਾ ਨਹੀਂ, ਕਿਉਂ ਕਿ ਅਸੀਂ ਸਾਰੇ ਵਾਅਦੇ ਪੁੂਰੇ ਕਰ ਦਿੱਤੇ ਹਨ।

ਪਿਛਲੀ ਖ਼ਬਰ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਜਪਾ, ਕਾਂਗਰਸ ਤੇ ਅਕਾਲੀ ਦਲ ਵਲੋਂ ਜ਼ੋਰਦਾਰ ਪ੍ਰਦਰਸ਼ਨ ਅਗਲੀ ਖ਼ਬਰ ਅਜਨਾਲਾ ਨੇੜਿਓਂ 25 ਕਰੋੜ ਦੀ ਹੈਰੋਇਨ ਸਣੇ ਦੋ ਨਸ਼ਾ ਤਸਕਰ ਕਾਬੂ