14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-03-2026

ਸ਼ਿਵ ਸੈਨਾ ਆਗੂ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਨੂੰ ਭੇਦਭਰੀ ਹਾਲਾਤ ਵਿਚ ਲੱਗੀ ਗੋਲੀ

ਖਰੜ , 25 ਮਾਰਚ (ਤਰਸੇਮ ਸਿੰਘ ਜੰਡਪੁਰੀ) - ਸ਼ਿਵ ਸਾਗਰ ਮਹਾਂਕਾਲੀ ਮੰਦਰ ਗੁਲਮੋਹਰ ਸਿਟੀ ਦੀ ਮੁਖੀ ਸੇਵਾਦਾਰ ਅਤੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਨਿਸ਼ਾਨ ਸਿੰਘ ਨੂੰ ਭੇਦ ਭਰੇ ਹਾਲਾਤ ਦੇ ਵਿਚ ਗੋਲੀ ਲੱਗਣ ...

ਅਜੀਤ ਡੈਸਕ 25-03-2026

ਖਰੜ , 25 ਮਾਰਚ (ਤਰਸੇਮ ਸਿੰਘ ਜੰਡਪੁਰੀ) - ਸ਼ਿਵ ਸਾਗਰ ਮਹਾਂਕਾਲੀ ਮੰਦਰ ਗੁਲਮੋਹਰ ਸਿਟੀ ਦੀ ਮੁਖੀ ਸੇਵਾਦਾਰ ਅਤੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਨਿਸ਼ਾਨ ਸਿੰਘ ਨੂੰ ਭੇਦ ਭਰੇ ਹਾਲਾਤ ਦੇ ਵਿਚ ਗੋਲੀ ਲੱਗਣ ਕੀ ਸੂਚਨਾ ਮਿਲੀ ਹੈ। ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ , ਜਿਸ ਦੀ ਪਛਾਣ ਨਿਸ਼ਾਨ ਸਿੰਘ ਵਜੋਂ ਹੋਈ ਹੈ ਜੋ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦਾ ਰਹਿਣ ਵਾਲਾ ਹੈ । ਜ਼ਖ਼ਮੀ ਹਾਲਤ ਵਿਚ ਉਸ ਨੂੰ ਤੁਰੰਤ ਖਰੜ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਪੀ.ਜੀ.ਆਈ. ਵਿਖੇ ਰੈਫਰ ਕਰ ਦਿੱਤਾ ਹੈ । ਥਾਣਾ ਸਦਰ ਦੇ ਇੰਚਾਰਜ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਜ਼ਖ਼ਮੀ ਪੁਲਿਸ ਮੁਲਾਜ਼ਮ ਪੀ.ਜੀ.ਆਈ. ਵਿਖੇ ਜੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਗੋਲੀ ਲੱਗਣ ਦਾ ਕਾਰਨ ਕੀ ਹੈ।

ਪਿਛਲੀ ਖ਼ਬਰ ਈ.ਸੀ.ਆਈ. ਨੇ ਆਉਣ ਵਾਲੀਆਂ ਅਸਾਮ ਚੋਣਾਂ ਲਈ 9 ਤੋਂ 29 ਅਪ੍ਰੈਲ ਤੱਕ ਐਗਜ਼ਿਟ ਪੋਲ ਪ੍ਰਦਰਸ਼ਿਤ ਕਰਨ 'ਤੇ ਲਗਾਈ ਪਾਬੰਦੀ ਅਗਲੀ ਖ਼ਬਰ ਖਡੂਰ ਸਾਹਿਬ ਬਲਾਕ ਸੰਮਤੀ ਦੀ ਚੋਣ ’ਚ ਕਾਂਗਰਸ ਪਾਰਟੀ ਦੇ ਸੁਖਚੈਨ ਸਿੰਘ ਬਣੇ ਚੇਅਰਮੈਨ ਤੇ ਸੰਦੀਪ ਕੌਰ ਬਾਗੜੀਆਂ ਉਪ ਚੇਅ...