15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਲੋਕ ਅਫਵਾਹਾਂ ਤੋਂ ਬਚਣ, ਨਹੀਂ ਲੱਗੇਗਾ ਕੋਈ ਲੌਕਡਾਊਨ -ਹਰਦੀਪ ਪੁਰੀ

ਨਵੀਂ ਦਿੱਲੀ, 27 ਮਾਰਚ- ਪੱਛਮ ਵਿਚ ਵੱਧਦੇ ਤਣਾਅ ਵਾਲੇ ਮਾਹੌਲ ਵਿਚਾਲੇ ਸਾਰੇ ਦੇਸ਼ ਵਿਚ ਤੇਲ ਤੇ ਪੈਟਰੋਲੀਅਮ ਦੀ ਕਮੀ ਹੋ ਗਈ ਹੈ। ਲੋਕਾਂ ਨੇ ਪੈਟਰੋਲ ਪੰਪਾਂ ਉਤੇ ਭੀੜਾਂ ਲਗਾਉਣੀਆਂ ਸ਼ੁਰੂ...

ਅਜੀਤ ਡੈਸਕ 27-03-2026

 ਨਵੀਂ ਦਿੱਲੀ, 27 ਮਾਰਚ- ਪੱਛਮ ਵਿਚ ਵੱਧਦੇ ਤਣਾਅ ਵਾਲੇ ਮਾਹੌਲ ਵਿਚਾਲੇ ਸਾਰੇ ਦੇਸ਼ ਵਿਚ ਤੇਲ ਤੇ ਪੈਟਰੋਲੀਅਮ ਦੀ ਕਮੀ ਹੋ ਗਈ ਹੈ। ਲੋਕਾਂ ਨੇ ਪੈਟਰੋਲ ਪੰਪਾਂ ਉਤੇ ਭੀੜਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਇਸੇ ਵਿਚਾਲੇ ਲੋਕਾਂ ਵਿਚਕਾਰ ਲੌਕਡਾਉਨ ਦੀਆਂ ਅਫਵਾਹਾਂ ਉਠ ਰਹੀਆਂ ਹਨ। ਇਨ੍ਹਾਂ ਸਾਰੀਆਂ ਅਫਵਾਹਾਂ ਵਿਚਾਲੇ ਭਾਜਪਾ ਦੇ ਕੇਂਦਰੀ ਮੰਤਰੀਆਂ ਦੇ ਬਿਆਨ ਸਾਹਮਣੇ ਆਏ ਹਨ। 

ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਲੌਕਡਾਊਨ ਦੀਆਂ ਉਠ ਰਹੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਤੇਲ ਤੇ ਪੈਟਰੋਲੀਅਮ ਦੀ ਕੋਈ ਕਮੀ ਨਹੀਂ। ਕਿਸੇ ਤਰ੍ਹਾਂ ਦੀ ਘਬਰਾਉਣ ਵਾਲੀ ਗੱਲ ਨਹੀਂ। ਇਸੇ ਤਰ੍ਹਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਲਈ ਕਿਹਾ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਵੀ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਲੌਕਡਾਊਨ ਨਹੀਂ ਲੱਗਣ ਜਾ ਰਿਹਾ। ਫਿਕਰ ਨਾ ਕਰੋ।

ਪਿਛਲੀ ਖ਼ਬਰ ਹਰਿਆਣਾ ਸਿੱਖ ਗੁਰਦੂਆਰਾ ਮੈਨੇਜਮੈਂਟ ਕਮੇਟੀ ਦਾ ਬਜਟ ਰੱਦ ਅਗਲੀ ਖ਼ਬਰ ਭਾਰਤ-ਪਾਕਿ ਸਰਹੱਦ ਅਟਾਰੀ ਨਜ਼ਦੀਕ ਪੈਟਰੋਲ ਪੰਪ ਤੋਂ ਤੇਲ ਖਤਮ, ਸੈਲਾਨੀਆਂ ਨੂੰ ਮੁਸ਼ਕਿਲਾਂ