15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸ਼ੱਕੀ ਹਾਲਤ ਵਿਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

ਸਮਾਣਾ (ਪਟਿਆਲਾ), 27 ਮਾਰਚ (ਸਾਹਿਬ ਸਿੰਘ) - ਸਮਾਣਾ ਸ਼ਹਿਰ ਦੇ ਬਾਹਰ ਪੱਛਮ ਵਾਲੇ ਪਾਸੇ ਵਹਿੰਦੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਦੇ ਨੇੜੇ ਸ਼ੱਕੀ ਹਾਲਤ ਵਿਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ...

ਅਜੀਤ ਡੈਸਕ 27-03-2026

ਸਮਾਣਾ (ਪਟਿਆਲਾ), 27 ਮਾਰਚ (ਸਾਹਿਬ ਸਿੰਘ) - ਸਮਾਣਾ ਸ਼ਹਿਰ ਦੇ ਬਾਹਰ ਪੱਛਮ ਵਾਲੇ ਪਾਸੇ ਵਹਿੰਦੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਦੇ ਨੇੜੇ ਸ਼ੱਕੀ ਹਾਲਤ ਵਿਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਸ਼ੱਕੀ ਹਾਲਤ ਵਿਚ ਮੌਤ ਹੋਣ ਦੀ ਸੂਚਨਾ ਹੈ। ਥਾਣਾ ਸ਼ਹਿਰੀ ਦੇ ਸਹਾਇਕ ਥਾਣੇਦਾਰ ਪੂਰਨ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀ ਪਹਿਚਾਣ ਕਰ ਲਈ ਗਈ ਹੈ ਜੋ ਅਰਸ਼ਵਿੰਦਰ ਸਿੰਘ ਵਾਸੀ ਕੁਲਾਰਾਂ ਅਤੇ ਕਰਨਦੀਪ ਸਿੰਘ ਵਾਸੀ ਅਰਾਈਂ ਮਾਜਰਾ ਥਾਣਾ ਸਦਰ ਸਮਾਣਾ ਹਨ। ਦੋਵਾਂ ਦੀ ਉਮਰ 25-26 ਸਾਲ ਹੈ। ਪੁਲਿਸ ਨੇ ਦੱਸਿਆ ਕਿ ਨੌਜਵਾਨਾਂ ਦੀਆਂ ਲਾਸ਼ਾਂ ਕੋਲ ਮੋਟਰਸਾਈਕਲ ਮਿਲਿਆ ਹੈ। ਇਹ ਪੋਸਟਮਾਰਟਮ ਤੋਂ ਪਤਾ ਲੱਗੇਗਾ ਕਿ ਨੌਜਵਾਨਾਂ ਦੀ ਮੌਤ ਨਸ਼ੇ ਨਾਲ ਹੋਈ ਹੈ ਜਾਂ ਕਿਸੇ ਹੋਰ ਕਾਰਨ ਕਰਕੇ।

ਪਿਛਲੀ ਖ਼ਬਰ ਖਾੜੀ ਖੇਤਰ ਵਿਚ 20 ਜਹਾਜ਼ਾਂ 'ਤੇ ਸਾਰੇ 540 ਮਲਾਹ ਸੁਰੱਖਿਅਤ ਹਨ - ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲਾ ਅਗਲੀ ਖ਼ਬਰ ਇਹ ਸਾੜੀ ਦੀ ਦੁਕਾਨ 'ਤੇ ਖਰੀਦਦਾਰੀ ਕਰਨ ਜਾਣ ਵਰਗਾ ਹੈ - ਪੈਟਰੋਲ -ਡੀਜ਼ਲ ਉੱਪਰ ਐਕਸਾਈਜ਼ ਡਿਊਟੀ ਘਟਾਉਣ 'ਤੇ, ਮਮਤਾ ਬੈਨ...