15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਘਰ ਵਿਚੋਂ ਲੱਖਾਂ ਦਾ ਸੋਨਾ ਅਤੇ ਨਗਦੀ ਚੋਰੀ

ਘੁਮਾਣ (ਬਟਾਲਾ) 27 ਮਾਰਚ (ਬੰਮਰਾਹ) - ਨਜ਼ਦੀਕੀ ਪਿੰਡ ਭਰਥ ਦੇ ਇਕ ਘਰ ਵਿਚੋਂ 20 ਤੋਲੇ ਸੋਨਾ ਅਤੇ ਕਰੀਬ 3 ਲੱਖ ਰੁਪਏ ਚੋਰੀ ਹੋ ਗਏ। ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਨੂੰ ਦਿੱਤੀ ਸੂਚਨਾ...

ਅਜੀਤ ਡੈਸਕ 27-03-2026

ਘੁਮਾਣ (ਬਟਾਲਾ) 27 ਮਾਰਚ (ਬੰਮਰਾਹ) - ਨਜ਼ਦੀਕੀ ਪਿੰਡ ਭਰਥ ਦੇ ਇਕ ਘਰ ਵਿਚੋਂ 20 ਤੋਲੇ ਸੋਨਾ ਅਤੇ ਕਰੀਬ 3 ਲੱਖ ਰੁਪਏ ਚੋਰੀ ਹੋ ਗਏ। ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਨੂੰ ਦਿੱਤੀ ਸੂਚਨਾ ਵਿਚ ਸੁਖਵਿੰਦਰ ਕੌਰ ਪਤਨੀ ਪ੍ਰਕਾਸ਼ ਸਿੰਘ ਪਿੰਡ ਭਰਥ ਨੇ ਦੱਸਿਆ ਕਿ ਉਸ ਦੇ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਅੱਜ ਦੁਪਹਿਰ ਕਰੀਬ ਡੇਢ ਵਜੇ ਉਨ੍ਹਾਂ ਦੇ ਘਰ ਕੋਈ ਵੀ ਮੌਜੂਦ ਨਹੀਂ ਸੀ ਕਿ ਤਿੰਨ ਵਿਅਕਤੀ ਮੋਟਰਸਾਈਕਲ 'ਤੇ ਆਉਂਦੇ ਹਨ, ਜਿਨਾਂ ਵਿਚੋਂ ਇਕ ਵਿਅਕਤੀ ਘਰ ਦੇ ਅੰਦਰ ਦਾਖ਼ਲ ਹੁੰਦਾ ਹੈ ਅਤੇ ਅੰਦਰ ਲੱਗੀਆਂ ਗਰਿੱਲਾਂ ਤੋੜ ਕੇ ਘਰ ਦੇ ਅੰਦਰ ਦਾਖ਼ਲ ਹੋ ਜਾਂਦਾ ਹੈ। ਇਸ ਤੋਂ ਬਾਅਦ ਕਮਰਿਆਂ ਵਿਚ ਲੋਹੇ ਦੀਆਂ ਅਲਮਾਰੀਆਂ ਨੂੰ ਤੋੜ ਕੇ ਉਨ੍ਹਾਂ ਵਿਚ ਰੱਖੇ ਕਰੀਬ 18 ਤੋਂ 20 ਤੋਲੇ ਸੋਨਾ, 3 ਲੱਖ ਦੇ ਕਰੀਬ ਨਗਦੀ, ਵਿਦੇਸ਼ੀ ਡਾਲਰ, ਕੀਮਤੀ ਘੜੀਆਂ, ਐਨਕਾਂ ਤੇ ਹੋਰ ਸਮਾਨ 20 ਮਿੰਟ ਵਿਚ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਆਏ ਨੌਜਵਾਨਾਂ ਦੀਆਂ ਫੋਟੋਆਂ ਸੀਸੀਟੀਵੀ ਕੈਮਰੇ ਵਿਚ ਕੈਦ ਹੋਈਆਂ ਹਨ।

ਪਿਛਲੀ ਖ਼ਬਰ ਅਸੀਂ ਈਰਾਨ ਵਿਚ ਬਹੁਤ ਵਧੀਆ ਕਰ ਰਹੇ ਹਾਂ - ਟਰੰਪ ਅਗਲੀ ਖ਼ਬਰ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਮਿਲ ਕੇ ਚਲਾਉਣਗੇ ਪੱਛਮੀ ਏਸ਼ੀਆ ਖੇਤਰ ਤੋਂ 36 ਸ਼ਡਿਊਲਡ ਅਤੇ ਗੈਰ-ਸ਼ਡਿਊਲਡ ਉਡਾਣ...