15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕੁਵੈਤ, ਬਹਿਰੀਨ ਅਤੇ ਇਜ਼ਰਾਈਲ ਵਿਚ ਹਵਾਈ ਹਮਲੇ ਦੇ ਸਾਇਰਨ ਚਾਲੂ

ਮਨਾਮਾ (ਬਹਿਰੀਨ), 29 ਮਾਰਚ - ਐਤਵਾਰ ਤੜਕੇ ਪੱਛਮੀ ਏਸ਼ੀਆ ਦੇ ਕੁਝ ਹਿੱਸਿਆਂ ਵਿਚ ਹਵਾਈ ਹਮਲੇ ਦੇ ਸਾਇਰਨ ਵਜਾਏ ਗਏ, ਨਿਊਜ਼ ੲਜੰਸੀ ਅਨੁਸਾਰ, ਆਉਣ ਵਾਲੀਆਂ ਮਿਜ਼ਾਈਲਾਂ...

ਅਜੀਤ ਡੈਸਕ 29-03-2026

ਮਨਾਮਾ (ਬਹਿਰੀਨ), 29 ਮਾਰਚ - ਐਤਵਾਰ ਤੜਕੇ ਪੱਛਮੀ ਏਸ਼ੀਆ ਦੇ ਕੁਝ ਹਿੱਸਿਆਂ ਵਿਚ ਹਵਾਈ ਹਮਲੇ ਦੇ ਸਾਇਰਨ ਵਜਾਏ ਗਏ, ਨਿਊਜ਼ ੲਜੰਸੀ ਅਨੁਸਾਰ, ਆਉਣ ਵਾਲੀਆਂ ਮਿਜ਼ਾਈਲਾਂ ਅਤੇ ਡਰੋਨ ਧਮਕੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਕੁਵੈਤ, ਬਹਿਰੀਨ ਅਤੇ ਇਜ਼ਰਾਈਲ ਵਿਚ ਅਲਰਟ ਜਾਰੀ ਕੀਤੇ ਗਏ।
ਬਹਿਰੀਨ ਵਿਚ, ਗ੍ਰਹਿ ਮੰਤਰਾਲੇ ਨੇ ਪ੍ਰਭਾਵਿਤ ਖੇਤਰਾਂ ਵਿਚ ਚਿਤਾਵਨੀ ਸਾਇਰਨ ਵਜਾਏ ਜਾਣ ਤੋਂ ਬਾਅਦ ਨਾਗਰਿਕਾਂ ਨੂੰ ਪਨਾਹ ਲੈਣ ਅਤੇ "ਸ਼ਾਂਤ ਰਹਿਣ" ਦੀ ਅਪੀਲ ਕੀਤੀ।ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ, ਮੰਤਰਾਲੇ ਨੇ ਕਿਹਾ, "ਸਾਇਰਨ ਵਜਾ ਦਿੱਤਾ ਗਿਆ ਹੈ। ਨਾਗਰਿਕਾਂ ਅਤੇ ਨਿਵਾਸੀਆਂ ਨੂੰ ਸ਼ਾਂਤ ਰਹਿਣ ਅਤੇ ਨਜ਼ਦੀਕੀ ਸੁਰੱਖਿਅਤ ਸਥਾਨ 'ਤੇ ਜਾਣ ਦੀ ਅਪੀਲ ਕੀਤੀ ਜਾਂਦੀ ਹੈ।"

ਪਿਛਲੀ ਖ਼ਬਰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਅਗਲੀ ਖ਼ਬਰ ਮਾਰਚ ਦੇ ਅਖੀਰ ‘ਚ ਬੇਮੌਸਮੀ ਬਾਰਿਸ਼ ਮੁੜ ਸ਼ੁਰੂ, ਕਿਸਾਨਾਂ ਨੂੰ ਕਣਕ ਦੀ ਫਸਲ ਖਰਾਬ ਹੋਣ ਦਾ ਡਰ