15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਦੋ ਹੋਰ ਭਾਰਤੀ ਝੰਡੇ ਵਾਲੇ ਐਲਪੀਜੀ ਟੈਂਕਰ ਹੋਰਮੁਜ਼ ਜਲਡਮਰੂ ਤੋਂ ਰਵਾਨਾ

ਨਵੀਂ ਦਿੱਲੀ, 29 ਮਾਰਚ (ਪੀ.ਟੀ.ਆਈ.)-ਦੋ ਹੋਰ ਭਾਰਤੀ ਝੰਡੇ ਵਾਲੇ ਐਲਪੀਜੀ ਟੈਂਕਰਯੁੱਧ ਪ੍ਰਭਾਵਿਤ ਹੋਰਮੁਜ਼ ਜਲਡਮਰੂ ਤੋਂ ਸੁਰੱਖਿਅਤ ਢੰਗ ਨਾਲ ਲੰਘ ਗਏ ਹਨ ਅਤੇ ਅਗਲੇ ਕੁਝ ਦਿਨਾਂ ਵਿਚ...

ਅਜੀਤ ਡੈਸਕ 29-03-2026

ਨਵੀਂ ਦਿੱਲੀ, 29 ਮਾਰਚ (ਪੀ.ਟੀ.ਆਈ.)-ਦੋ ਹੋਰ ਭਾਰਤੀ ਝੰਡੇ ਵਾਲੇ ਐਲਪੀਜੀ ਟੈਂਕਰਯੁੱਧ ਪ੍ਰਭਾਵਿਤ ਹੋਰਮੁਜ਼ ਜਲਡਮਰੂ ਤੋਂ ਸੁਰੱਖਿਅਤ ਢੰਗ ਨਾਲ ਲੰਘ ਗਏ ਹਨ ਅਤੇ ਅਗਲੇ ਕੁਝ ਦਿਨਾਂ ਵਿਚ ਭਾਰਤੀ ਤੱਟਾਂ ਤੱਕ ਪਹੁੰਚਣ ਦੀ ਉਮੀਦ ਹੈ।
ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ, "ਦੋ ਐਲਪੀਜੀ ਟੈਂਕਰ ਲਗਭਗ 94,000 ਟਨ ਦਾ ਸੰਯੁਕਤ ਮਾਲ ਲੈ ਕੇ, ਖੇਤਰ ਨੂੰ ਸੁਰੱਖਿਅਤ ਢੰਗ ਨਾਲ ਪਾਰ ਕਰ ਗਏ ਹਨ ਅਤੇ ਭਾਰਤੀ ਤੱਟਾਂ ਵੱਲ ਵਧ ਰਹੇ ਹਨ।" ਇਨ੍ਹਾਂ ਦੇ 31 ਮਾਰਚ ਨੂੰ ਮਹਾਰਾਸ਼ਟ ਤੱਟ ਉਤੇ ਪਹੁੰਚਣ ਦੀ ਉਮੀਦ ਹੈ।

ਈਰਾਨ 'ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਅਤੇ ਤਹਿਰਾਨ ਦੇ ਵੱਡੇ ਬਦਲੇ ਨੇ ਜਲਡਮਰੂ ਰਾਹੀਂ ਸ਼ਿਪਿੰਗ ਨੂੰ ਲਗਭਗ ਰੋਕ ਦਿੱਤਾ ਸੀ ਹਾਲਾਂਕਿ, ਈਰਾਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ "ਗੈਰ-ਵਿਰੋਧੀ ਜਹਾਜ਼" ਈਰਾਨੀ ਅਧਿਕਾਰੀਆਂ ਨਾਲ ਤਾਲਮੇਲ ਕਰਨ ਤੋਂ ਬਾਅਦ ਜਲਮਾਰਗ ਰਾਹੀਂ ਲੰਘ ਸਕਦੇ ਹਨ। 

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਅਗਲੀ ਖ਼ਬਰ ਸਰਹੱਦੀ ਪਿੰਡ ਡੱਗ ਤੂਤ ਵਿਖੇ 400 ਸਾਲ ਪੁਰਾਤਨ ਖੂਹ ਦੀ ਕਾਰ ਸੇਵਾ ਆਰੰਭੀ