15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਬਲਾਕ ਸੰਮਤੀ ਲੋਹੀਆਂ ਦੀ ਚੋਣ ਤੋਂ ਪਹਿਲਾਂ ਪੁਲਿਸ ਨੇ ਚੁੱਕਿਆ ਅਕਾਲੀ ਦਲ ਦਾ ਮੈਂਬਰ

ਲੋਹੀਆਂ ਖਾਸ, (ਜਲੰਧਰ),30 ਮਾਰਚ (ਸ਼ਤਾਬਗੜ੍ਹ, ਖਾਲਸਾ)- ਬਲਾਕ ਸੰਮਤੀ ਲੋਹੀਆਂ ਖਾਸ ਵਾਸਤੇ ਅੱਜ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਹੋਣੀ ਸੀ। ਚੋਣ ਦਾ ਸਮਾਂ 11 ਵਜੇ ਰੱਖਿਆ....

ਅਜੀਤ ਡੈਸਕ 30-03-2026

ਲੋਹੀਆਂ ਖਾਸ, (ਜਲੰਧਰ),30 ਮਾਰਚ (ਸ਼ਤਾਬਗੜ੍ਹ, ਖਾਲਸਾ)- ਬਲਾਕ ਸੰਮਤੀ ਲੋਹੀਆਂ ਖਾਸ ਵਾਸਤੇ ਅੱਜ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਹੋਣੀ ਸੀ। ਚੋਣ ਦਾ ਸਮਾਂ 11 ਵਜੇ ਰੱਖਿਆ ਗਿਆ ਸੀ ਤੇ 15 ਵਿਚੋਂ 6 ਕਾਂਗਰਸ, 5 ਅਕਾਲੀ ਦਲ, 3 ਆਪ ਅਤੇ 1 ਅਜ਼ਾਦ ਉਮੀਦਵਾਰ ਚੋਣ ਜਿੱਤੇ ਸਨ। ਪਰ ਚੋਣ ਹੋਣ ਤੋਂ ਪਹਿਲਾਂ ਪੁਲਿਸ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਇਕ ਮੈਂਬਰ ਨੂੰ ਚੁੱਕ ਲਿਆ ਗਿਆ, ਜਿਸ ਨੂੰ ਲੈ ਕੇ ਅਕਾਲੀ ਦਲ ਦੇ ਸਾਰੇ ਬਲਾਕ ਸੰਮਤੀ ਮੈਂਬਰਾਂ ਅਤੇ ਅਕਾਲੀ ਦਲ ਦੇ ਵਰਕਰਾਂ ਵਲੋਂ ਜ਼ੋਰਦਾਰ ਰੋਸ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵਲੋਂ ਪੁਲਿਸ ਦੇ ਇਸ ਧੱਕੇ ਦੀ ਜ਼ੋਰਦਾਰ ਨਿੰਦਾ ਕੀਤੀ ਹੈ ।

ਪਿਛਲੀ ਖ਼ਬਰ ਹੰਗਾਮਿਆਂ ਭਰਪੂਰ ਰਿਹਾ ਨਗਰ ਨਿਗਮ ਅੰਮ੍ਰਿਤਸਰ ਦਾ ਬਜਟ ਇਜਲਾਸ ਅਗਲੀ ਖ਼ਬਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਧਾਨ ਪ੍ਰੀਸ਼ਦ ਤੋਂ ਦਿੱਤਾ ਅਸਤੀਫ਼ਾ