14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪਰਮਿੰਦਰ ਤਿਵਾੜੀ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸੀ ਆਗੂਆਂ ਦਾ ਧਰਨਾ ਸ਼ੁਰੂ

ਮਾਛੀਵਾੜਾ ਸਾਹਿਬ, (ਲੁਧਿਆਣਾ), 31 ਮਾਰਚ (ਮਨੋਜ ਕੁਮਾਰ)- ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਦੀ ਕਹਾਣੀ ਅਜੇ ਪੂਰੀ ਤਰ੍ਹਾਂ ਸੁਲਝੀ ਨਹੀਂ ਹੈ, ਕਿਉਂਕਿ....

ਅਜੀਤ ਡੈਸਕ 31-03-2026

ਮਾਛੀਵਾੜਾ ਸਾਹਿਬ, (ਲੁਧਿਆਣਾ), 31 ਮਾਰਚ (ਮਨੋਜ ਕੁਮਾਰ)- ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਦੀ ਕਹਾਣੀ ਅਜੇ ਪੂਰੀ ਤਰ੍ਹਾਂ ਸੁਲਝੀ ਨਹੀਂ ਹੈ, ਕਿਉਂਕਿ ਅਜੇ ਤੱਕ ਉਸ ਦੇ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲਿਸ ਤੇ ਪ੍ਰਸ਼ਾਸਨ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕਰਦਿਆਂ ਪੁਲਿਸ ਜ਼ਿਲ੍ਹਾ ਖੰਨਾ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਹਾੜੀਆਂ ਅੱਡੇ ’ਤੇ ਅਣ-ਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ, ਜਿਸ ਵਿਚ ਇਲਾਕੇ ਭਰ ਵੱਡੀ ਤਾਦਾਦ ਵਿਚ ਪਾਰਟੀ ਸਮਰਥਕ ਅਤੇ ਆਗੂ ਪਹੁੰਚ ਚੁੱਕੇ ਹਨ। ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਵੀ ਧਰਨੇ ਵਿਚ ਮੋਜੂਦ ਹਨ ਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਪਹੁੰਚ ਰਹੇ ਹਨ। ਫਿਲਹਾਲ ਇਹ ਧਰਨਾ ਕਦੋਂ ਤੱਕ ਚੱਲਦਾ ਹੈ, ਇਹ ਕੁਝ ਸਮੇਂ ਬਾਅਦ ਪਤਾ ਲੱਗੇਗਾ ਪਰ ਫਿਲਹਾਲ ਇਸ ਧਰਨੇ ਦੇ ਲ਼ੰਮੇ ਖਿੱਚਣ ਦੇ ਆਸਾਰ ਦਿਖਾਈ ਦੇ ਰਹੇ ਹਨ।

ਪਿਛਲੀ ਖ਼ਬਰ ਪੁੱਤਰ ਦੀ ਹੱਤਿਆ ਮਾਮਲੇ ’ਚ ਮਾਂ ਨੂੰ ਉਮਰ ਕੈਦ ਦੀ ਸਜ਼ਾ ਅਗਲੀ ਖ਼ਬਰ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ, ਦੋ ਜ਼ਖ਼ਮੀ