14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ ’ਚ ਭਾਰੀ ਗੜ੍ਹੇਮਾਰੀ, ਕਿਸਾਨ ਚਿੰਤਾ ’ਚ

ਸ੍ਰੀ ਮੁਕਤਸਰ ਸਾਹਿਬ, 31 ਮਾਰਚ- (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਅੱਜ ਬਾਅਦ ਦੁਪਹਿਰ ਅਸਮਾਨ ’ਚ ਕਾਲੇ ਬੱਦਲ ਛਾ ਗਏ ਅਤੇ ਸ਼ਾਮ ਮੌਕੇ ਤੇਜ਼ ਬਾਰਿਸ਼ ਹੋਈ...

ਅਜੀਤ ਡੈਸਕ 31-03-2026

ਸ੍ਰੀ ਮੁਕਤਸਰ ਸਾਹਿਬ, 31 ਮਾਰਚ- (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਅੱਜ ਬਾਅਦ ਦੁਪਹਿਰ ਅਸਮਾਨ ’ਚ ਕਾਲੇ ਬੱਦਲ ਛਾ ਗਏ ਅਤੇ ਸ਼ਾਮ ਮੌਕੇ ਤੇਜ਼ ਬਾਰਿਸ਼ ਹੋਈ। ਇਸ ਤੋਂ ਇਲਾਵਾ ਮਲੋਟ ਖੇਤਰ ਦੇ ਅਤੇ ਲੱਖੇਵਾਲੀ ਖੇਤਰ ਦੇ ਕਈ ਪਿੰਡਾਂ ’ਚ ਗੜ੍ਹੇ ਪੈਣ ਦੀ ਸੂਚਨਾ ਹੈ। ਕਈ ਪਿੰਡਾਂ ’ਚ ਭਾਰੀ ਗੜ੍ਹੇਮਾਰੀ ਹੋਈ ਹੈ। ਇਸ ਨਾਲ ਕਣਕ ਦੀਆਂ ਪੱਕੀਆਂ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।

ਕਈ ਦਿਨਾਂ ਤੋਂ ਚੱਲ ਰਹੀ ਮੌਸਮ ਦੀ ਖਰਾਬੀ ਅਤੇ ਰੁਕ-ਰੁਕ ਕੇ ਪੈ ਰਹੇ ਮੀਂਹ ਮਗਰੋਂ ਅੱਜ ਅਚਾਨਕ ਮੌਸਮ ’ਚ ਫਿਰ ਵੱਡੀ ਤਬਦੀਲੀ ਮਗਰੋਂ ਬਾਰਿਸ਼ ਅਤੇ ਗੜ੍ਹੇਮਾਰੀ ਹੋਈ। ਲਗਾਤਾਰ ਮੌਸਮ ਦੀ ਖਰਾਬੀ ਨੂੰ ਲੈ ਕੇ ਕਿਸਾਨ ਚਿੰਤਾ ਵਿਚ ਹਨ।

ਪਿਛਲੀ ਖ਼ਬਰ ਆਈਪੀਐਲ 2026- ਪੰਜਾਬ ਕਿੰਗਜ਼ ਨੇ ਜਿੱਤਿਆ ਟਾਸ, ਗੁਜਰਾਤ ਟਾਈਟਨਸ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਅਗਲੀ ਖ਼ਬਰ ਦੇਸ਼ ’ਚ 4498 ਉਦਯੋਗਿਕ ਇਕਾਈਆਂ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ- ਸੰਤ ਸੀਚੇਵਾਲ