08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਗੁਰਦਾਸਪੁਰ ਦੇ ਨੌਜਵਾਨ ਦੀ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ

ਗੁਰਦਾਸਪੁਰ, 2 ਅਪ੍ਰੈਲ (ਰੋਹਿਤ ਗੁਪਤਾ)-ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ’ਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ, ਜਦੋਂ ਦੋ ਸਾਲ ਪਹਿਲਾਂ ਅਮਰੀਕਾ ਗਏ ਇੱਥੋਂ ਦੇ ਵਸਨੀਕ ਗਭਰੂ ਦੀ...

ਅਜੀਤ ਡੈਸਕ 02-04-2026

ਗੁਰਦਾਸਪੁਰ, 2 ਅਪ੍ਰੈਲ (ਰੋਹਿਤ ਗੁਪਤਾ)-ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ’ਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ, ਜਦੋਂ ਦੋ ਸਾਲ ਪਹਿਲਾਂ ਅਮਰੀਕਾ ਗਏ ਇੱਥੋਂ ਦੇ ਵਸਨੀਕ ਗਭਰੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਿੰਕੂ ਰੋਜ਼ੀ-ਰੋਟੀ ਖਾਤਰ ਕਰੀਬ ਦੋ ਸਾਲ ਪਹਿਲਾਂ ਹੀ ਅਮਰੀਕਾ ਦੀ ਧਰਤੀ ਉਤੇ ਗਿਆ ਸੀ। ਬੀਤੇ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਬਾਥਰੂਮ ਵਿਚ ਨਹਾਉਂਦਿਆ ਹਾਰਟ ਅਟੈਕ ਕਾਰਨ ਮੌਤ ਹੋ ਗਈ। ਪੀੜਤ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਦੁੱਖ ਸਾਂਝਾ ਕਰਨ ਪੁੱਜੇ ਸਰਪੰਚ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਬੇਸ਼ੱਕ ਚਰਨਜੀਤ ਦਾ ਅੰਤਿਮ ਸਸਕਾਰ ਅਮਰੀਕਾ ਵਿਖੇ ਅੱਜ ਹੋ ਰਿਹਾ ਹੈ  ਪਰ ਇਸ ਵਿਛੜੀ ਰੂਹ ਦੀ ਆਤਮਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਪੁਰਾਣਾ ਸ਼ਾਲਾ ਵਿਖੇ 5 ਅਪ੍ਰੈਲ ਨੂੰ ਹੈ।

ਪਿਛਲੀ ਖ਼ਬਰ ਪਿੰਡ ਕਰਾੜੀ ਦਾ ਮਾਮਲਾ : ਜਿਸ ਛੱਪੜ 'ਚ ਡਿਗਣ ਨਾਲ ਪਿਓ ਦੀ ਹੋਈ ਸੀ ਮੌਤ, ਪੁੱਤ ਦੀ ਵੀ ਉਸੇ 'ਚੋਂ ਮਿਲੀ ਲਾਸ਼ ਅਗਲੀ ਖ਼ਬਰ ਸਿੱਖਿਆ ਵਿਭਾਗ ਦੀ ਵੱਡੀ ਅਣਗਹਿਲੀ, ਪੰਜਵੀਂ ਜਮਾਤ ਦੇ ਨੰਬਰ ਕਾਰਡ ਤੋਂ ਜਨਮ ਮਿਤੀ ਦਾ ਕਾਲਮ ਗ਼ਾਇਬ