08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪਿੰਡ ਕਰਾੜੀ ਦਾ ਮਾਮਲਾ : ਜਿਸ ਛੱਪੜ 'ਚ ਡਿਗਣ ਨਾਲ ਪਿਓ ਦੀ ਹੋਈ ਸੀ ਮੌਤ, ਪੁੱਤ ਦੀ ਵੀ ਉਸੇ 'ਚੋਂ ਮਿਲੀ ਲਾਸ਼

ਕਿਸ਼ਨਗੜ੍ਹ, 2 ਅਪ੍ਰੈਲ (ਹੁਸਨ ਲਾਲ) - ਨਜ਼ਦੀਕੀ ਪਿੰਡ ਕਰਾੜੀ ਵਿਖੇ ਪਿੰਡ ਵਿਚ ਸਥਿਤ ਛੱਪੜ 'ਚ ਡਿਗਣ ਕਾਰਨ 32 ਸਾਲਾ ਨੌਜਵਾਨ ਨਰਿੰਦਰ ਸੁਰੀਲਾ ਦੀ ਮੌਤ ਹੋ ਗਈ। ਪੁਲਿਸ ਤੇ ਸਿਵਲ ਪ੍ਰਸ਼ਾਸਨ...

ਅਜੀਤ ਡੈਸਕ 02-04-2026

ਕਿਸ਼ਨਗੜ੍ਹ, 2 ਅਪ੍ਰੈਲ (ਹੁਸਨ ਲਾਲ) - ਨਜ਼ਦੀਕੀ ਪਿੰਡ ਕਰਾੜੀ ਵਿਖੇ ਪਿੰਡ ਵਿਚ ਸਥਿਤ ਛੱਪੜ 'ਚ ਡਿਗਣ ਕਾਰਨ 32 ਸਾਲਾ ਨੌਜਵਾਨ ਨਰਿੰਦਰ ਸੁਰੀਲਾ ਦੀ ਮੌਤ ਹੋ ਗਈ। ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੇ ਬਾਵਜੂਦ ਤਿੰਨ ਦਿਨ ਬਾਅਦ ਮਿਲਣ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਲਾਸ਼ ਨੂੰ ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ਉਤੇ ਸਥਿਤ ਅੱਡਾ ਬਿਆਸ ਪਿੰਡ ਵਿਖੇ ਰੱਖ ਕੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਗਾ ਦਿੱਤਾ। ਇਸ ਕਾਰਨ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਮ੍ਰਿਤਕ ਨੌਜਵਾਨ ਦਾ ਪਿਤਾ ਵੀ ਇਸੇ ਛੱਪੜ ਵਿਚ ਮੋਟਰਸਾਈਕਲ ਤੋਂ ਡਿੱਗ ਗਿਆ ਸੀ ਤੇ ਉਸਦੀ ਵੀ ਇਸੇ ਛੱਪੜ ਵਿਚ ਮੌਤ ਹੋ ਗਈ।

ਪਿਛਲੀ ਖ਼ਬਰ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ ਅਗਲੀ ਖ਼ਬਰ ਗੁਰਦਾਸਪੁਰ ਦੇ ਨੌਜਵਾਨ ਦੀ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ