04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪਾਕਿਸਤਾਨ ਤੋਂ ਆਈ ਨਸ਼ੇ ਦੀ ਖ਼ੇਪ ਸਣੇ ਦੋ ਭਾਰਤੀ ਤਸਕਰ ਕਾਬੂ

ਫਾਜ਼ਿਲਕਾ, 3 ਅਪ੍ਰੈਲ (ਪ੍ਰਦੀਪ ਕੁਮਾਰ)- ਭਾਰਤ-ਪਾਕ ਅੰਤਰਰਾਸ਼ਟਰੀ ਸਰਹੱਦ ‘ਤੇ ਨਸ਼ੇ ਦੀ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਟੀਮ ਨੇ ਇਕ ਅਹਿਮ ਕਾਮਯਾਬੀ...

ਅਜੀਤ ਡੈਸਕ 03-04-2026

ਫਾਜ਼ਿਲਕਾ, 3 ਅਪ੍ਰੈਲ (ਪ੍ਰਦੀਪ ਕੁਮਾਰ)- ਭਾਰਤ-ਪਾਕ ਅੰਤਰਰਾਸ਼ਟਰੀ ਸਰਹੱਦ ‘ਤੇ ਨਸ਼ੇ ਦੀ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਟੀਮ ਨੇ ਇਕ ਅਹਿਮ ਕਾਮਯਾਬੀ ਹਾਸਲ ਕੀਤੀ ਹੈ। ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਖੇਪ ਬਰਾਮਦ ਕਰਦੇ ਹੋਏ ਦੋ ਭਾਰਤੀ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਜਲਾਲਾਬਾਦ ਇਲਾਕੇ ਦੀ ਸਰਹੱਦ ‘ਤੇ ਸਥਿਤ ਬੀਓਪੀ-ਐਨਐਸ ਵਾਲਾ ਦੇ ਨੇੜੇ ਕੀਤੀ ਗਈ, ਜਿੱਥੇ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਨਸ਼ੇ ਦੀ ਖੇਪ ਭੇਜੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਤਸਕਰਾਂ ਨੇ ਦੋ ਚਰਨਾਂ ਵਿੱਚ ਹੈਰੋਇਨ ਭਾਰਤ ਮੰਗਵਾਈ ਸੀ। ਪਹਿਲੇ ਚਰਨ ਵਿੱਚ ਖੇਪ ਸਫਲਤਾਪੂਰਵਕ ਪਹੁੰਚ ਗਈ ਸੀ, ਜਦਕਿ ਦੂਜੇ ਚਰਨ ਦੌਰਾਨ ਡਰੋਨ ਤਕਨੀਕੀ ਖ਼ਰਾਬੀ ਕਾਰਨ ਡਿੱਗ ਗਿਆ। ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨੇ ਭਾਰਤੀ ਤਸਕਰਾਂ ਨੂੰ ਡਰੋਨ ਦੀ ਲੋਕੇਸ਼ਨ ਭੇਜੀ, ਜਿਸ ਤੋਂ ਬਾਅਦ ਦੋਸ਼ੀਆਂ ਨੇ ਡਰੋਨ ਨੂੰ ਲੱਭ ਕੇ ਆਪਣੇ ਕੋਲ ਛੁਪਾ ਲਿਆ। ਇਸ ਦੌਰਾਨ ਜਦੋਂ ਉਹ ਡਰੋਨ ਲੱਭ ਰਹੇ ਸਨ ਤਾਂ ਕਾਊਂਟਰ ਇੰਟੈਲੀਜੈਂਸ ਟੀਮ ਨੂੰ ਗੁਪਤ ਸੂਚਨਾ ਮਿਲ ਗਈ ਅਤੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ ਗਿਆ।

 ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਤਸਕਰ ਆਪਸ ਵਿੱਚ ਰਿਸ਼ਤੇਦਾਰ ਹਨ—ਇੱਕ ਮਾਮਾ ਹੈ ਅਤੇ ਦੂਜਾ ਉਸਦੀ ਬੁਆ ਦਾ ਪੁੱਤ ਹੈ। ਦੋਵੇਂ ਦੋਸ਼ੀਆਂ ਦਾ ਸੰਬੰਧ ਫਿਰੋਜ਼ਪੁਰ ਅਤੇ ਲੁਧਿਆਣਾ ਜ਼ਿਲ੍ਹਿਆਂ ਨਾਲ ਦੱਸਿਆ ਜਾ ਰਿਹਾ ਹੈ। ਟੀਮ ਨੇ ਦੋਸ਼ੀਆਂ ਦੇ ਕਬਜ਼ੇ ਤੋਂ 1 ਕਿਲੋ 996 ਗ੍ਰਾਮ ਹੈਰੋਇਨ ਅਤੇ ਪਾਕਿਸਤਾਨ ਤੋਂ ਆਇਆ ਡਰੋਨ ਬਰਾਮਦ ਕੀਤਾ ਹੈ। ਇਸ ਸਬੰਧੀ ਫਾਜ਼ਿਲਕਾ ਦੇ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।  ਜਲਾਲਾਬਾਦ ਦੇ ਕਾਊਂਟਰ ਇੰਟੈਲੀਜੈਂਸ ਇੰਚਾਰਜ ਰਾਜਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਤੋਂ ਪੁੱਛਗਿੱਛ ਕਰਕੇ ਪੂਰੇ ਨੈੱਟਵਰਕ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਕਰਾਸ ਵੋਟਿੰਗ ਮਾਮਲਾ : ਅਸੀਂ ਸਾਰੇ ਸਬੂਤ ਇਕੱਠੇ ਕਰ ਰਹੇ ਹਾਂ- ਧਰਮ ਪਾਲ ਮਲਿਕ ਅਗਲੀ ਖ਼ਬਰ ਆਈ ਪੀ ਐੱਲ 2026- ਚੇਨਈ ਦੂਜੀ ਵਿਕਟ ਡਿਗੀ, ਗਾਇਕਵਾੜ ਆਊਟ, 110/2