27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸੰਗਤਾਂ ਦਾ ਜਥਾ ਵਾਹਗਾ ਬਾਰਡਰ ਪੁੱਜਾ

ਵਾਹਗਾ ਬਾਰਡਰ, 10 ਅਪ੍ਰੈਲ ( ਅਵਤਾਰ ਸਿੰਘ ਰੰਧਾਵਾ, ਸਤਬੀਰ ਸਿੰਘ ਘੁੰਮਣ )- ਅੱਜ ਭਾਰਤ ਤੋਂ ਸ਼ਰਧਾਲੂਆਂ ਦਾ ਵੱਡਾ ਜੱਥਾ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਸਮੇਤ ਅਤੇ ਹਸਨ ਅਬਦਾਲ...

ਅਜੀਤ ਡੈਸਕ 10-04-2026

ਵਾਹਗਾ ਬਾਰਡਰ, 10 ਅਪ੍ਰੈਲ ( ਅਵਤਾਰ ਸਿੰਘ ਰੰਧਾਵਾ, ਸਤਬੀਰ ਸਿੰਘ ਘੁੰਮਣ )- ਅੱਜ ਭਾਰਤ ਤੋਂ ਸ਼ਰਧਾਲੂਆਂ ਦਾ ਵੱਡਾ ਜੱਥਾ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਸਮੇਤ ਅਤੇ ਹਸਨ ਅਬਦਾਲ ਗੁਰਦੁਆਰਾ ਪੰਜਾ ਸਾਹਿਬ ਜੀ ਲਈ ਵਿਸਾਖੀ ਦੇ ਤਿਉਹਾਰ ਵਿਚ ਸ਼ਾਮਿਲ ਹੋਣ ਲਈ ਵਾਹਗਾ ਬਾਰਡਰ ਪਹੁੰਚਾ। ਸ਼ਰਧਾਲੂਆਂ ਦੇ ਜੱਥੇ ਨੇ ਸਰਹੱਦ ਪਾਰ ਕਰਦਿਆਂ ਹੀ ਗੁਰੂ ਕੇ ਲੰਗਰਾਂ ਦਾ ਪੰਗਤਾਂ ਵਿਚ ਬੈਠ ਕੇ ਆਨੰਦ ਮਾਣਿਆ, ਅਤੇ ਸਜਾਈ ਗਈ ਪੰਡਾਲ ਵਿਚ ਥੋੜ੍ਹਾ ਚਿਰ ਬੈਠ ਕੇ ਆਰਾਮ ਕੀਤਾ। ਇੱਥੇ ਜਥੇ ਵਿਚ ਪਹੁੰਚੇ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਕਾਗਜ਼ੀ ਕਾਰਵਾਈ ਦੀ ਪ੍ਰਕਿਰਿਆ ਸਿਰੇ ਚੜ੍ਹਾਈ ਜਾ ਰਹੀ ਹੈ। ਇਥੋਂ ਨਾਲ ਦੀ ਨਾਲ ਸੰਗਤਾਂ ਬੱਸਾਂ ਵਿਚ ਬੈਠ ਕੇ ਅਗਲੇ ਪੜਾਅ ਵੱਲ ਰਵਾਨਾ ਹੋਣਗੀਆਂ।

ਪਿਛਲੀ ਖ਼ਬਰ ਸਿੱਖ ਜਥੇ ਦਾ ਪਾਕਿਸਤਾਨ ਵਿਖੇ ਪੁੱਜਣ ਉਤੇ ਨਿੱਘਾ ਸਵਾਗਤ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ