27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸਿੱਖ ਜਥੇ ਦਾ ਪਾਕਿਸਤਾਨ ਵਿਖੇ ਪੁੱਜਣ ਉਤੇ ਨਿੱਘਾ ਸਵਾਗਤ

ਅਟਾਰੀ ਸਰਹੱਦ,(ਅੰਮ੍ਰਿਤਸਰ), 10 ਅਪ੍ਰੈਲ (ਰਾਜਿੰਦਰ ਸਿੰਘ, ਰੂਬੀ ਗੁਰਦੀਪ ਸਿੰਘ)- ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਅੱਜ ਪੂਰੇ ਭਾਰਤ ਤੋਂ ਸਿੱਖ ਸੰਗਤ ਜਥੇ ਦੇ ਆਗੂ...

ਅਜੀਤ ਡੈਸਕ 10-04-2026

ਅਟਾਰੀ ਸਰਹੱਦ,(ਅੰਮ੍ਰਿਤਸਰ), 10 ਅਪ੍ਰੈਲ (ਰਾਜਿੰਦਰ ਸਿੰਘ, ਰੂਬੀ ਗੁਰਦੀਪ ਸਿੰਘ)- ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਅੱਜ ਪੂਰੇ ਭਾਰਤ ਤੋਂ  ਸਿੱਖ ਸੰਗਤ ਜਥੇ ਦੇ ਆਗੂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਸੁਰਜੀਤ ਸਿੰਘ ਤੁਗਲਵਾਲ ਤੇ ਪਰਮਜੀਤ ਸਿੰਘ ਝੰਡੋਕ ਦਿੱਲੀ ਦੀ ਅਗਵਾਈ ਵਿਚ ਅਟਾਰੀ ਸਰਹੱਦ ਰਸਤੇ ਪਾਕਿਸਤਾਨ  ਪੁੱਜੀ। ਜਿਥੇ ਸਿੱਖ ਸੰਗਤਾਂ ਦੇ ਜਥੇ ਅਤੇ ਜਥਾ ਲੀਡਰਾਂ ਦਾ ਵਾਹਗਾ ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਉਤੇ ਗੁਲਾਬ ਦੇ ਫੁੱਲਾਂ ਦੇ ਗੁਲਦਸਤੇ ਅਤੇ ਗਲ਼ਾਂ ਵਿਚ ਤਾਜ਼ਾ ਫੁੱਲਾਂ ਦੇ ਹਾਰ ਪਾ ਕੇ ਪਾਕਿਸਤਾਨ ਤੋਂ ਲਹਿੰਦੇ ਪੰਜਾਬ ਦੇ ਮੰਤਰੀ, ਪਾਕਿਸਤਾਨ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ, ਜਨਰਲ ਸਕੱਤਰ ਬੀਬੀ ਸਤਵੰਤ ਕੌਰ, ਡਾਕਟਰ ਮਾਹੀਪਾਲ ਸਿੰਘ ਲਾਹੌਰ, ਪਾਕਿਸਤਾਨ ਵਕਫ ਬੋਰਡ ਦੇ ਸਕੱਤਰ ਫਰਾਂਸ ਅਬਾਸ, ਸਾਬਕਾ ਪ੍ਰਧਾਨ ਸਤਵੰਤ ਸਿੰਘ ਪੰਜਾ ਸਾਹਿਬ ਸਮੇਤ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨੀ ਸਿੱਖ ਅਤੇ ਪਾਕਿਸਤਾਨ ਵਕਫ ਬੋਰਡ ਦੇ ਅਧਿਕਾਰੀਆਂ ਵਲੋਂ  ਨਿੱਘਾ ਸਵਾਗਤ ਕੀਤਾ ਗਿਆ ਹੈ I

ਪਿਛਲੀ ਖ਼ਬਰ ਮਜੀਠੀਆ ਮਾਮਲੇ ਵਿਚ ਗਜਪਤ ਸਿੰਘ ਗਰੇਵਾਲ ਨੂੰ ਅੰਤਰਿਮ ਜ਼ਮਾਨਤ ਅਗਲੀ ਖ਼ਬਰ ਸੰਗਤਾਂ ਦਾ ਜਥਾ ਵਾਹਗਾ ਬਾਰਡਰ ਪੁੱਜਾ