24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

29 ਅਪ੍ਰੈਲ ਤੋਂ ਬਾਅਦ ਕਿਸੇ ਵੀ ਸਮੇਂ ਇਕ ਸਰਬ-ਪਾਰਟੀ ਮੀਟਿੰਗ ਬੁਲਾਵੇ ਸਰਕਾਰ - ਪ੍ਰਧਾਨ ਮੰਤਰੀ ਮੋਦੀ ਨੂੰ ਖੜਗੇ

ਨਵੀਂ ਦਿੱਲੀ, 12 ਅਪ੍ਰੈਲ - ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਹੈ, "ਮੈਨੂੰ 16 ਅਪ੍ਰੈਲ ਤੋਂ ਨਾਰੀ ਸ਼ਕਤੀ ਵੰਦਨ ਅਧਿਨਿਯਮ...

ਅਜੀਤ ਡੈਸਕ 12-04-2026

ਨਵੀਂ ਦਿੱਲੀ, 12 ਅਪ੍ਰੈਲ - ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਹੈ, "ਮੈਨੂੰ 16 ਅਪ੍ਰੈਲ ਤੋਂ ਨਾਰੀ ਸ਼ਕਤੀ ਵੰਦਨ ਅਧਿਨਿਯਮ 'ਤੇ ਚਰਚਾ ਲਈ ਸੰਸਦ ਦੇ ਵਿਸ਼ੇਸ਼ ਇਜਲਾਸ ਬਾਰੇ ਤੁਹਾਡਾ ਪੱਤਰ ਹੁਣੇ ਹੀ ਮਿਲਿਆ ਹੈ... ਇਹ ਵਿਸ਼ੇਸ਼ ਇਜਲਾਸ ਸਾਨੂੰ ਵਿਸ਼ਵਾਸ ਵਿਚ ਲਏ ਬਿਨਾਂ ਬੁਲਾਇਆ ਗਿਆ ਹੈ ਅਤੇ ਤੁਹਾਡੀ ਸਰਕਾਰ ਹੋਣ ਵਾਲੀ ਹੱਦਬੰਦੀ ਬਾਰੇ ਕੋਈ ਵੀ ਵੇਰਵਾ ਦੱਸੇ ਬਿਨਾਂ ਦੁਬਾਰਾ ਸਾਡਾ ਸਹਿਯੋਗ ਮੰਗ ਰਹੀ ਹੈ। ਤੁਸੀਂ ਇਸ ਗੱਲ ਦੀ ਕਦਰ ਕਰੋਗੇ ਕਿ ਹੱਦਬੰਦੀ ਅਤੇ ਹੋਰ ਪਹਿਲੂਆਂ ਦੇ ਵੇਰਵਿਆਂ ਤੋਂ ਬਿਨਾਂ, ਇਸ ਇਤਿਹਾਸਕ ਕਾਨੂੰਨ 'ਤੇ ਕੋਈ ਲਾਭਦਾਇਕ ਚਰਚਾ ਕਰਨਾ ਅਸੰਭਵ ਹੋਵੇਗਾ
।""ਤੁਸੀਂ ਆਪਣੇ ਪੱਤਰ ਵਿਚ ਜ਼ਿਕਰ ਕਰਦੇ ਹੋ ਕਿ ਤੁਹਾਡੀ ਸਰਕਾਰ ਇਸ ਬਾਰੇ ਰਾਜਨੀਤਿਕ ਪਾਰਟੀਆਂ ਨਾਲ ਗੱਲਬਾਤ ਕਰ ਰਹੀ ਹੈ। ਹਾਲਾਂਕਿ, ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਇਹ ਸੱਚਾਈ ਦੇ ਵਿਰੁੱਧ ਹੈ ਕਿਉਂਕਿ ਸਾਰੀਆਂ ਵਿਰੋਧੀ ਪਾਰਟੀਆਂ ਸਰਕਾਰ ਨੂੰ 29 ਅਪ੍ਰੈਲ 2026 ਨੂੰ ਮੌਜੂਦਾ ਦੌਰ ਦੀਆਂ ਚੋਣਾਂ ਖ਼ਤਮ ਹੋਣ ਤੋਂ ਬਾਅਦ ਸੰਵਿਧਾਨ ਸੋਧਾਂ 'ਤੇ ਵਿਚਾਰ ਕਰਨ ਲਈ ਸਰਬ-ਪਾਰਟੀ ਮੀਟਿੰਗ ਬੁਲਾਉਣ ਦੀ ਅਪੀਲ ਕਰ ਰਹੀਆਂ ਹਨ। ਚੱਲ ਰਹੀਆਂ ਰਾਜ ਚੋਣਾਂ ਦੌਰਾਨ ਇਕ ਵਿਸ਼ੇਸ਼ ਇਜਲਾਸ ਬੁਲਾਉਣ ਨਾਲ ਸਾਡੇ ਵਿਸ਼ਵਾਸ ਨੂੰ ਹੋਰ ਮਜ਼ਬੂਤੀ ਮਿਲਦੀ ਹੈ ਕਿ ਤੁਹਾਡੀ ਸਰਕਾਰ ਔਰਤਾਂ ਨੂੰ ਸੱਚਮੁੱਚ ਸਸ਼ਕਤ ਬਣਾਉਣ ਦੀ ਬਜਾਏ ਰਾਜਨੀਤਿਕ ਲਾਭ ਪ੍ਰਾਪਤ ਕਰਨ ਲਈ ਬਿੱਲ ਨੂੰ ਲਾਗੂ ਕਰਨ ਵਿਚ ਜਲਦੀ ਕਰ ਰਹੀ ਹੈ।
""ਜੇਕਰ ਵਿਸ਼ੇਸ਼ ਬੈਠਕ ਦਾ ਮਕਸਦ "ਸਾਡੇ ਲੋਕਤੰਤਰ ਨੂੰ ਮਜ਼ਬੂਤ ​​ਕਰਨਾ" ਅਤੇ "ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣਾ" ਹੈ ਜਿਵੇਂ ਕਿ ਤੁਸੀਂ ਪੱਤਰ ਵਿੱਚ ਲਿਖਿਆ ਹੈ, ਤਾਂ ਮੈਂ ਸੁਝਾਅ ਦੇਵਾਂਗਾ ਕਿ ਸਰਕਾਰ 29 ਅਪ੍ਰੈਲ ਤੋਂ ਬਾਅਦ ਕਿਸੇ ਵੀ ਸਮੇਂ ਇਕ ਸਰਬ-ਪਾਰਟੀ ਮੀਟਿੰਗ ਬੁਲਾਵੇ ਤਾਂ ਜੋ ਹੱਦਬੰਦੀ ਮੁੱਦੇ 'ਤੇ ਚਰਚਾ ਕੀਤੀ ਜਾ ਸਕੇ ਜਿਸ ਨੂੰ ਨਾਰੀ ਸ਼ਕਤੀ ਵੰਦਨ ਅਧਿਨੀਅਮ, 2023 ਵਿੱਚ ਸੋਧ ਨਾਲ ਜੋੜਿਆ ਜਾ ਰਿਹਾ ਹੈ।"

ਪਿਛਲੀ ਖ਼ਬਰ ਮੱਧ ਪ੍ਰਦੇਸ਼ : ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ 3 ਮੌਤਾਂ, ਇਕ ਜ਼ਖ਼ਮੀ ਅਗਲੀ ਖ਼ਬਰ ਵਿਸ਼ਵ ਸ਼ਾਂਤੀ ਲਈ ਜ਼ਰੂਰੀ ਹੈ ਈਰਾਨ ਅਤੇ ਅਮਰੀਕਾ ਦੇ ਮੁੱਦੇ ਨੂੰ ਹੱਲ ਕਰਨਾ - ਮੁਸਲਿਮ ਆਗੂ